ਖਬਰਾਂਦੁਨੀਆ

ਚੀਨੀ ਰੈਸਟੋਰੈਂਟ ‘ਚ ਅੱਗ ਲੱਗਣ ਕਾਰਨ 17 ਲੋਕਾਂ ਦੀ ਮੌਤ

ਬੀਜਿੰਗ-ਚਾਂਗਚੁਨ ਨਿਊ ਏਰੀਆ ਇੰਡਸਟਰੀਅਲ ਏਰੀਆ ਦੀ ਪ੍ਰਬੰਧਕੀ ਕਮੇਟੀ ਅਨੁਸਾਰ ਉੱਤਰ-ਪੂਰਬੀ ਚੀਨ ਦੇ ਚਾਂਗਚੁਨ ਸ਼ਹਿਰ ‘ਚ ਬੁੱਧਵਾਰ ਨੂੰ ਇਕ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸੋਸ਼ਲ ਮੀਡੀਆ ‘ਤੇ ਜਾਰੀ ਇਕ ਪੋਸਟ ‘ਚ ਕਮੇਟੀ ਨੇ ਕਿਹਾ ਕਿ ਬੁੱਧਵਾਰ ਦੁਪਹਿਰ 12.40 ਵਜੇ ਚਾਂਗਚੁਨ ਨਿਊ ਏਰੀਆ ਇੰਡਸਟਰੀਅਲ ਏਰੀਆ ਦੇ ਹਾਈਟੈਕ ਇਲਾਕੇ ‘ਚ ਅੱਗ ਲੱਗਣ ਦੀ ਸੂਚਨਾ ਮਿਲੀ। ਪੋਸਟ ਮੁਤਾਬਕ ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚਾਂਗਚੁਨ ਚੀਨ ਦੇ ਜਿਲਿਨ ਸੂਬੇ ਦੀ ਰਾਜਧਾਨੀ ਹੈ ਅਤੇ ਇਸਨੂੰ ਵਾਹਨ ਨਿਰਮਾਣ ਕੇਂਦਰ ਵਜੋਂ ਜਾਣਿਆ ਜਾਂਦਾ ਹੈ।

Comment here