ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਚੀਨੀ ਮਿਲਸ ਘਪਲੇ ’ਚ ਮੇਰੇ ਖਿਲਾਫ਼ ਦੋਸ਼ ਬੇਬੁਨਿਆਦ : ਸ਼ਹਿਬਾਜ਼ ਸ਼ਰੀਫ਼

ਇਸਲਾਮਾਬਾਦ-‘ਜੀਓ ਨਿਊਜ਼’ ਦੀ ਰਿਪੋਟ ਮੁਤਾਬਕ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੇਟੇ ਪੰਜਾਬ ਦੇ ਮੁੱਖ ਮੰਤਰੀ ਹਮਜਾ ਸ਼ਹਿਬਾਜ਼ ਖਿਲਾਫ਼ 16 ਅਰਬ ਰੁਪਏ ਨੂੰ ਲੈ ਕੇ ਵਿਸ਼ੇਸ਼ ਅਦਾਲਤ ਵਿੱਚ ਕਿਹਾ ਕਿ ਇਹ ਪੂਰਾ ਮਾਮਲਾ ਝੂਠ ਦਾ ਪਿਟਾਰਾ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਹਮਜਾ ਨੂੰ ਵਿਸ਼ੇਸ਼ ਅਦਾਲਤ (ਕੇਂਦਰੀ) ਨੇ ਸ਼ਨੀਵਾਰ ਤੱਕ ਜਵਾਬ ਦੇਣ ਲਈ ਸੰਮਨ ਭੇਜਿਆ ਸੀ। ਇਸ ਤੋਂ ਬਾਅਦ ਸਰਕਾਰੀ ਵਕੀਲਾਂ ਦੁਆਰਾ ਅੰਤਰਿਮ ਜ਼ਮਾਨਤ ਵਿੱਚ ਵਿਸਤਾਰ ਦੇ ਵਿਰੁੱਧ ਉਨ੍ਹਾਂ ਦਲੀਲਾਂ ਨੂੰ ਖ਼ਤਮ ਕੀਤਾ ਗਿਆ, ਜਿਸ ਦੀ ਮੰਗ ਪਿਤਾ-ਪੁਤਰ ਨੇ ਕੀਤੀ ਹੈ।
ਅਦਾਲਤ ਨੇ ਜ਼ਮਾਨਤ ਦੀਆਂ ਸਾਰੀਆਂ ਬੇਨਤੀਆਂ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ, ਜਿਸ ਵਿਚ ਸ਼ਹਿਬਾਜ਼ ਅਤੇ ਹਮਜਾ ਦੀ ਵੀ ਬੇਨਤੀ ਸ਼ਾਮਲ ਹੈ। ਸ਼ਾਹਬਾਜ਼ ਨੇ ਕਿਹਾ ਕਿ ਸੰਘੀ ਜਾਂਚ ਏਜੰਸੀ (ਐੱਫ਼. ਆਈ. ਏ) ਦਾ ਮਾਮਲਾ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਐੱਨ. ਬੀ) ਦੁਆਰਾ ਚਲਾਇਆ ਜਾ ਰਹੇ ਮਾਮਲੇ ਦੇ ਬਰਾਬਰ ਹੀ ਹੈ। ਸ਼ਹਿਬਾਜ਼ ਨੇ ਕਿਹਾ ਕਿ ਦਿ ਆਸ਼ੀਆਨ  (ਰਿਹਾਇਸ਼ ਯੋਜਨਾ) ਅਤੇ ਰਮਜਾਨ ਚੀਨੀ ਮਿਲਸ ਦੇ ਮਾਮਲੇ ਮੇਰੇ ਖਿਲਾਫ਼ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਵਿਚ ਮੇਰਾ ਕੋਈ ਹਿੱਸਾ ਨਹੀਂ ਹੈ।
ਇਥੇ ਦੱਸਣਯੋਗ ਹੈ ਕਿ ਐੱਫ਼. ਆਈ. ਏ. ਨੇ ਦਸੰਬਰ 2021 ਵਿੱਚ ਚੀਨੀ ਘਪਲੇ ਵਿੱਚ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿਚ ਕਥਿਤ ਰੂਪ ਨਾਲ ਸ਼ਾਮਲ ਸ਼ਹਿਬਾਜ਼ ਅਤੇ ਹਮਜਾ ਦੇ ਵਿਰੁੱਧ ਵਿਸ਼ੇਸ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਗਏ ਸਨ।
ਸਾਬਕਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੇ ਅਧਿਕਾਰ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ ਸੀ। ਸ਼ਹਿਬਾਜ਼ ਨੇ ਕਿਹਾ, ”ਪੂਰਾ ਮਾਮਲਾ ਝੂਠ ਦੇ ਆਧਾਰ ਉਤੇ ਬਣਾਇਆ ਗਿਆ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਵੇਗਾ।” ਸ਼ਹਿਬਾਜ਼ ਸ਼ਰੀਫ਼ ਅਤੇ ਹਮਜਾ ਸ਼ਹਿਬਾਜ਼ ਦੇ ਵਕੀਲ ਨੇ ਕਿਹਾ ਕਿ ਇਹ ਤੱਥ ਹੈ ਕਿ ਦੋਹਾਂ ਤੋਂ ਜੇਲ੍ਹ ਵਿੱਚ ਪੁੱਛਗਿਛ ਕੀਤੀ ਗਈ ਸੀ, ਜੋ ਉਨ੍ਹਾਂ ਦੀ ਜ਼ਮਾਨਤ ਲਈ ਸਹੀ ਸਬੂਤ ਸਨ, ਹੋਰ ਅੱਗੇ ਕੋਈ ਸਬੂਤ ਪੇਸ਼ ਨਹੀਂ ਕੀਤਾ ਜਾ ਸਕਦਾ।

Comment here