ਇਸਲਾਮਾਬਾਦ- ਪਾਕਿਸਤਾਨ ਨੇ ਹਾਲ ਹੀ ਵਿੱਚ ਚੀਨ ਦੀ ਬਣੀ ਮਲਟੀ-ਰੋਲ ਫਰੀਗੇਟ ਅਤੇ ਕਤਰ ਵੱਲੋਂ ਸਪਲਾਈ ਕੀਤੇ 10 ਹੈਲੀਕਾਪਟਰ ਆਪਣੀ ਜਲ ਸੈਨਾ ਵਿੱਚ ਸ਼ਾਮਲ ਕੀਤੇ। ਪਾਕਿਸਤਾਨੀ ਜਲ ਸੈਨਾ ਵੱਲੋਂ ਜਾਰੀ ਬਿਆਨ ਮੁਤਾਬਕ ਕਰਾਚੀ ਦੇ ‘ਡੌਕਯਾਰਡ’ ‘ਚ ਆਯੋਜਿਤ ਇਕ ਸਮਾਰੋਹ ‘ਚ ਪੀਐੱਨਐੱਸ ਤੁਗਰਿਲ ਫ੍ਰੀਗੇਟ ਅਤੇ 10 ਸੀ ਕਿੰਗ ਹੈਲੀਕਾਪਟਰਾਂ ਨੂੰ ਜਲ ਸੈਨਾ ਦੇ ਬੇੜੇ ‘ਚ ਸ਼ਾਮਲ ਕੀਤਾ ਗਿਆ। ਪਾਕਿਸਤਾਨ ਅਤੇ ਚੀਨ ਵਿਚਾਲੇ ਜੂਨ 2018 ‘ਚ ਪਾਕਿਸਤਾਨ ਨੇਵੀ ਲਈ ਚਾਰ ਫ੍ਰੀਗੇਟਾਂ ਲਈ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਗਏ ਸਨ। ਇਸ ਦੇ ਨਾਲ ਹੀ ਕਤਰ ਵੱਲੋਂ ਪਾਕਿਸਤਾਨ ਨੂੰ ਸੀ ਕਿੰਗ ਹੈਲੀਕਾਪਟਰ ਤੋਹਫੇ ਵਿੱਚ ਦਿੱਤੇ ਗਏ ਹਨ। ਪੀ ਐਨ ਐਸ ਤੁਰਗਿਲ ਸ਼ੰਘਾਈ ਵਿੱਚ ਇੱਕ ਸ਼ਿਪਯਾਰਡ ਵਿੱਚ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਹੈ।
ਚੀਨੀ ਫ੍ਰੀਗੇਟ ਪਾਕਿਸਤਾਨ ਦੀ ਜਲ ਸੈਨਾ ਚ ਸ਼ਾਮਲ

Comment here