ਇਸਲਾਮਾਬਾਦ-ਚੀਨੀ ਫੌਜੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਹੱਦੀ ਚੌਕੀਆਂ ਅਤੇ ਪਿੰਡਾਂ ਦਾ ਮੁਆਇਨਾ ਕਰ ਰਹੇ ਹਨ। ਕਸ਼ਮੀਰ ਆਬਜ਼ਰਵਰ ਦੀ ਰਿਪੋਰਟ ਮੁਤਾਬਕ ਪੀ. ਓ. ਕੇ. ਦੇ ਕੇਲ, ਜੁਰਾ ਅਤੇ ਲੀਪਾ ਸੈਕਟਰ ਵਿਚ ਲਗਭਗ 4 ਦਰਜਨ ਚੀਨੀ ਫੌਜੀ ਇਕ ਮਹੀਨੇ ਪਹਿਲਾਂ ਪੁੱਜੇ ਹਨ। ਚੀਨੀ ਫੌਜੀਆਂ ਨੇ ਪਾਕਿਸਤਾਨੀ ਫੌਜੀਆਂ ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੇ ਅਧਿਕਾਰਆਂ ਦੇ ਨਾਲ ਖ਼ੁਦ ਨੂੰ 5 ਤੋਂ 6 ਸਮੂਹਾਂ ਵਿਚ ਵੰਡ ਲਿਆ ਹੈ ਅਤੇ ਕਈ ਪਿੰਡਾਂ ਦਾ ਦੌਰਾ ਕੀਤਾ। ਕਸ਼ਮੀਰ ਆਬਜ਼ਰਵਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਫੌਜਾਂ ਨੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਅਤੇ ਅੱਤਵਾਦੀਆਂ ਵੱਲੋਂ ਕਸ਼ਮੀਰ ਘਾਟੀ ਤੱਕ ਪਹੁੰਚਣ ਲਈ ਵਰਤੇ ਜਾਣ ਵਾਲੇ ਘੁਸਪੈਠ ਦੇ ਰਸਤਿਆਂ ਦਾ ਵੀ ਸਰਵੇਖਣ ਕੀਤਾ ਹੈ।
ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪਿੰਡਾਂ ਦਾ ਦੌਰਾ ਕਰਨ ਵਾਲੇ ਚੀਨੀ ਫੌਜੀਆਂ ਨੇ ਇਨ੍ਹਾਂ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ ਦੇ ਵੀ ਸੰਕੇਤ ਦਿੱਤੇ, ਜਿਨ੍ਹਾਂ ਵਿਚ ਨਾਗਰਿਕਾਂ ਅਤੇ ਫੌਜੀਆਂ ਨੂੰ ਵਸਾਇਆ ਜਾਂਦਾ ਹੈ। ਚੀਨੀ ਫੌਜੀਆਂ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਦੌਰਾ ਕਰਨ ਤੋਂ ਬਾਅਦ ਰੱਖਿਆ ਮਾਹਰ ਇਸ ਨੂੰ ਗੰਭੀਰ ਦੱਸ ਰਹੇ ਹਨ। ਕਈ ਰੱਖਿਆ ਵਿਸ਼ਲੇਸ਼ਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚੀਨੀ ਫੌਜੀਆਂ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਜ਼ਰੀਏ ਤੋਂ ਦੇਖ ਰਹੇ ਹਨ।
Comment here