ਸਿਆਸਤਖਬਰਾਂਦੁਨੀਆ

ਚੀਨੀ ਪ੍ਰਾਜੈਕਟ ਖ਼ਿਲਾਫ਼ ਗਵਾਦਰ ’ਚ ਲੋਕ ਸੜਕਾਂ ’ਤੇ ਉਤਰੇ

ਪੇਸ਼ਾਵਰ-ਚੀਨੀ ਪ੍ਰਾਜੈਕਟ ਖ਼ਿਲਾਫ਼ ਗਵਾਦਰ ਵਿਚ ਰਹਿਣ ਵਾਲੇ ਹਜ਼ਾਰਾਂ ਲੋਕ ਆਪਣੇ ਅਧਿਕਾਰਾਂ ਦੇ ਲਈ ਸੜਕਾਂ ’ਤੇ ਉਤਰ ਆਏ। ਲੋਕਾਂ ਨੇ 26 ਦਿਨ ਪਹਿਲਾਂ ਗਵਾਦਰ ਕੋ ਹੱਕ ਦੋ ਨਾਮ ਦਾ ਅੰਦੋਲਨ ਸ਼ੁਰੂ ਕੀਤਾ ਹੈ। ਧਰਨੇ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਜਨਾਨੀ ਅਤੇ ਬੱਚੇ ਸੂਬਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ’ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਆਮ ਨਾਗਰਿਕਾਂ ਦੀ ‘ਗਵਾਦਰ ਕੋ ਹੱਕ ਦੋ’ ਦੀ ਲਹਿਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਇਸ ਅੰਦੋਲਨ ਕਾਰਨ ਪਾਕਿਸਤਾਨ ਅਤੇ ਚੀਨ ਦੀਆਂ ਸਰਕਾਰਾਂ ਮੁਸੀਬਤ ਵਿੱਚ ਨਜ਼ਰ ਆ ਰਹੀਆਂ ਹਨ, ਕਿਉਂਕਿ ਇਸ ਦਾ ਸਿੱਧਾ ਸਬੰਧ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਯਾਨੀ ਸੀ.ਪੀ.ਈ.ਸੀ. ਨਾਲ ਹੈ। ਪਾਕਿਸਤਾਨ ਅਤੇ ਚੀਨ ਖ਼ਿਲਾਫ਼ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ, ਜਿਨ੍ਹਾਂ ਨੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਸ਼ਾਮਲ ਲੋਕਾਂ ਨੇ ਹੋਰ ਮੰਗਾਂ ਦੇ ਨਾਲ-ਨਾਲ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਟਰਾਲੇ ਮਾਫ਼ੀਆ ਨੂੰ ਖਤਮ ਕਰਨ ਦੀ ਮੰਗ ਕੀਤੀ। ਜਮਾਤ-ਏ-ਇਸਲਾਮੀ ਦੇ ਜਨਰਲ ਸਕੱਤਰ (ਬਲੋਚਿਸਤਾਨ) ਮੌਲਾਨਾ ਹਿਦਾਇਤ-ਉਰ-ਰਹਿਮਾਨ ਨੇ ਕਿਹਾ ਕਿ ਇਹ ਪ੍ਰਦਰਸ਼ਨ ਅਸਲ ਵਿੱਚ ਸੂਬਾਈ ਅਤੇ ਸੰਘੀ ਸਰਕਾਰ ਖ਼ਿਲਾਫ਼ ਇੱਕ ਜਨਹਿੱਤ ਸੀ। ਜਦੋਂ ਤੱਕ ਲੋਕਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਜਾਂਦੇ, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ, ‘ਇਹ ਅਸਲ ਵਿੱਚ ਬਲੋਚਿਸਤਾਨ ਦੇ ਹਾਸ਼ੀਏ ’ਤੇ ਪਏ ਅਤੇ ਦੱਬੇ-ਕੁਚਲੇ ਲੋਕਾਂ ਦਾ ਅੰਦੋਲਨ ਹੈ। ਇਨ੍ਹਾਂ ਵਿੱਚ ਮਛੇਰੇ, ਗਰੀਬ ਮਜ਼ਦੂਰ ਅਤੇ ਵਿਦਿਆਰਥੀ ਸ਼ਾਮਲ ਹਨ। ਗਵਾਦਰ ਵਿੱਚ ਬਲੋਚ ਮੁਤਾਹਿਦ ਮਹਾਜ਼ (ਬੀ.ਐੱਮ.ਐੱਮ.) ਦੇ ਪ੍ਰਧਾਨ ਯੂਸਫ਼ ਮਸਤੀ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਇਹ ਵਿਰੋਧ ਪ੍ਰਦਰਸ਼ਨ ਹੋਇਆ। ਬਜ਼ੁਰਗ ਬਲੋਚ ਰਾਸ਼ਟਰਵਾਦੀ ਨੇਤਾ ਨੂੰ ਵੀਰਵਾਰ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਜੰਮੂ-ਕਸ਼ਮੀਰ ਅਵਾਮੀ ਵਰਕਰਜ਼ ਪਾਰਟੀ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਬੁਲਾਰਿਆਂ ਨੇ ਦੇਸ਼ ਵਿੱਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਭਿਆਨਕ ਮਿਸਾਲ ਪੇਸ਼ ਕੀਤੀ। ਮਨੁੱਖੀ ਅਧਿਕਾਰਾਂ, ਸਿਵਲ ਸੋਸਾਇਟੀ, ਰਾਜਨੀਤਿਕ ਅਤੇ ਸਮਾਜਿਕ ਕਾਰਕੁਨਾਂ, ਵਕੀਲਾਂ, ਮਹਿਲਾ ਕਾਰਕੁਨਾਂ ਅਤੇ ਪੱਤਰਕਾਰਾਂ ਨੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ।

Comment here