ਦੁਨੀਆ

ਚੀਨੀ ਨੇ ਕਾਰ ਨਾਲ ਕੁਚਲ ਕੇ ਪੰਜ ਲੋਕਾਂ ਦੀ ਲਈ ਜਾਨ, 13 ਜ਼ਖਮੀ

ਬੀਜਿੰਗ-ਚੀਨ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਗੁਆਂਗਜ਼ੂ ‘ਚ ਭੀੜ ਵਾਲੇ ਇਲਾਕੇ ‘ਚ ਇਕ ਵਿਅਕਤੀ ਨੇ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਕਰੀਬ 5 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੰਨਾ ਹੀ ਨਹੀਂ ਦੋਸ਼ੀ ਨੇ ਹਾਦਸੇ ਤੋਂ ਬਾਅਦ ਨੋਟਾਂ ਦੇ ਬੰਡਲ ਹਵਾ ‘ਚ ਉਛਾਲੇ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਇਸ ਨੂੰ ਲੋਕ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕਰ ਰਹੇ ਹਨ।
ਖ਼ਬਰਾਂ ਮੁਤਾਬਕ ਪੁਲਸ ਨੇ 22 ਸਾਲਾ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਭੀੜ ਵਾਲੇ ਇਲਾਕੇ ‘ਚ ਇਕ ਤੇਜ਼ ਰਫਤਾਰ ਕਾਰ ਨਾਲ ਲੋਕਾਂ ਨੂੰ ਕੁਚਲ ਰਿਹਾ ਹੈ। ਬੀਬੀਸੀ ਮੁਤਾਬਕ ਇਹ ਹਾਦਸਾ 19 ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਬੁੱਧਵਾਰ ਸ਼ਾਮ ਨੂੰ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰਿਆ।ਇਕ ਚਸ਼ਮਦੀਦ ਨੇ ਦੱਸਿਆ ਕਿ ਦੋਸ਼ੀ ਨੇ ਜਾਣਬੁੱਝ ਕੇ ਟਰੈਫਿਕ ਲਾਈਟ ਦੇ ਗ੍ਰੀਨ ਹੋਣ ਦੀ ਉਡੀਕ ਕਰ ਰਹੇ ਲੋਕਾਂ ‘ਤੇ ਗੱਡੀ ਚੜ੍ਹਾ ਦਿੱਤੀ। ਇੰਨਾ ਹੀ ਨਹੀਂ ਦੋਸ਼ੀ ਨੇ ਲੋਕਾਂ ਨੂੰ ਕੁਚਲਣ ਤੋਂ ਬਾਅਦ ਯੂ-ਟਰਨ ਲਿਆ ਅਤੇ ਫਿਰ ਉਨ੍ਹਾਂ ਨੂੰ ਕੁਚਲ ਦਿੱਤਾ।
ਉਹ ਬਹੁਤੀ ਤੇਜ਼ ਗੱਡੀ ਨਹੀਂ ਚਲਾ ਰਿਹਾ ਸੀ, ਪਰ ਕੁਝ ਲੋਕ ਸਮੇਂ ਸਿਰ ਭੱਜ ਨਹੀਂ ਸਕੇ ਕਿਉਂਕਿ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਮੁਲਜ਼ਮ ਜਾਣਬੁੱਝ ਕੇ ਲੋਕਾਂ ‘ਨੂੰ ਕੁਚਲ ਰਿਹਾ ਹੈ। ਇਹ ਘਟਨਾ ਗੰਭੀਰ ਜਾਂਚ ਦਾ ਵਿਸ਼ਾ ਹੈ। ਰਿਪੋਰਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨੇ ਇਕ ਟ੍ਰੈਫਿਕ ਪੁਲਸ ਮੁਲਾਜ਼ਮ ਅਤੇ ਉਸ ਦੀ ਬਾਈਕ ਨੂੰ ਵੀ ਟੱਕਰ ਮਾਰ ਦਿੱਤੀ ਪਰ ਚੰਗੀ ਕਿਸਮਤ ਨਾਲ ਉਹ ਬਚ ਗਿਆ। ਗਵਾਂਗਜ਼ੂ ਪੁਲਸ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਲਈ ਪੁਲਸ ਉਸ ਨੂੰ ਲੈ ਗਈ ਹੈ।

Comment here