ਸਿਆਸਤਖਬਰਾਂਦੁਨੀਆ

ਚੀਨੀ ਨੇਤਾ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਨੂੰ ਨਹੀਂ ਸਮਝਦੇ—ਦਲਾਈ ਲਾਮਾ

ਟੋਕੀਓ-ਅਧਿਆਤਮਕ ਆਗੂ ਦਲਾਈ ਲਾਮਾ ਨੇ ਟੋਕੀਓ ਵਿਦੇਸ਼ੀ ਪੱਤਰਕਾਰ ਕਲੱਬ ਦੁਆਰਾ ਆਯੋਜਿਤ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਕਿਹਾ ਕਿ ਮੈਂ ਇੱਥੇ ਭਾਰਤ ਵਿੱਚ ਸ਼ਾਂਤੀ ਨਾਲ ਰਹਿਣਾ ਪਸੰਦ ਕਰਦਾ ਹਾਂ ਅਤੇ ਦੇਸ਼ ਦੀ ਧਾਰਮਿਕ ਸਦਭਾਵਨਾ ਦੇ ਕੇਂਦਰ ਵਜੋਂ ਪ੍ਰਸ਼ੰਸਾ ਕਰਦਾ ਹਾਂ। 86 ਸਾਲਾ ਤਿੱਬਤੀ ਬੋਧੀ ਅਧਿਆਤਮਿਕ ਨੇਤਾ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣ ਦੀ ਉਨ੍ਹਾਂ ਦੀ ਕੋਈ ਖਾਸ ਯੋਜਨਾ ਨਹੀਂ ਹੈ ਅਤੇ ਉਹਨਾਂ ਨੇ ਪੁਰਾਣੇ ਦੋਸਤਾਂ ਨੂੰ ਮਿਲਣ ਲਈ ਹਿਮਾਲੀਆ ਦੀ ਮਾਤਭੂਮੀ ਜਾਣ ਦੀ ਇੱਛਾ ਜ਼ਾਹਰ ਕੀਤੀ। ਉਹਨਾਂ ਨੇ ਸ਼ੀ ਦੇ ਤੀਜੇ ਪੰਜ ਸਾਲਾਂ ਦੇ ਕਾਰਜਕਾਲ ਲਈ ਅਹੁਦੇ ’ਤੇ ਬਣੇ ਰਹਿਣ ਦੀਆਂ ਯੋਜਨਾਵਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਦਲਾਈ ਲਾਮਾ ਨੇ ਕਿਹਾ ਕਿ ਚੀਨੀ ਕਮਿਊਨਿਸਟ ਆਗੂ ਵੱਖ-ਵੱਖ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਨੂੰ ਨਹੀਂ ਸਮਝਦੇ। ਅਸਲ ਵਿੱਚ, ਬਹੁਤ ਜ਼ਿਆਦਾ ਕੰਟਰੋਲ ਲੋਕਾਂ ਨੂੰ ਨੁਕਸਾਨ ਪਹੁੰਚਾਏਗਾ। ਇੱਥੇ ਦੱਸ ਦਈਏ ਕਿ ਦਲਾਈ ਲਾਮਾ ਜੋ ਭਾਰਤ ਵਿੱਚ ਜਲਾਵਤਨੀ ਵਿੱਚ ਰਹਿ ਰਹੇ ਹਨ, ਉਹ 1959 ਵਿਚ ਹਿਮਾਲੀਅਨ ਖੇਤਰ ’ਤੇ ਚੀਨ ਦੇ ਕਬਜ਼ੇ ਤੋਂ ਬਾਅਦ ਤਿੱਬਤ ਤੋਂ ਭੱਜ ਗਏ ਸਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਇੱਥੇ ਇਕ ਮੀਡੀਆ ਬ੍ਰੀਫਿੰਗ ਵਿਚ ਕਿਹਾ ਕਿ ਬੀਜਿੰਗ ਤਿੱਬਤੀ ਅਧਿਆਤਮਿਕ ਨੇਤਾ ਨਾਲ ਗੱਲਬਾਤ ਲਈ ਖੁੱਲ੍ਹਾ ਹੈ।
ਵਾਂਗ ਨੇ ਕਿਹਾ ਕਿ ਚੀਨ ਦੀ ਕੇਂਦਰੀ ਸਰਕਾਰ 14ਵੇਂ ਦਲਾਈ ਲਾਮਾ ਨਾਲ ਮੁੱਦਿਆਂ ’ਤੇ ਗੱਲਬਾਤ ਕਰਨ ਅਤੇ ਚਰਚਾ ਕਰਨ ਲਈ ਤਿਆਰ ਹੈ। ਸੰਵਾਦ ਅਤੇ ਸ਼ਮੂਲੀਅਤ ਦਾ ਦਰਵਾਜ਼ਾ ਖੁੱਲ੍ਹਾ ਹੈ। ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹਾਂਗਾ ਕਿ ਸਿਰਫ ਦਲਾਈ ਲਾਮਾ ਦੇ ਭਵਿੱਖ ਬਾਰੇ ਹੀ ਚਰਚਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦਲਾਈ ਲਾਮਾ ਨੂੰ ਵੱਖਵਾਦੀ ਗਤੀਵਿਧੀਆਂ ਨੂੰ ਰੋਕਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਅਤੇ ਚੀਨੀ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਠੋਸ ਕਦਮ ਚੁੱਕਣਾ ਚਾਹੀਦੇ ਹਨ।

Comment here