ਅਪਰਾਧਸਿਆਸਤਖਬਰਾਂਦੁਨੀਆ

ਚੀਨੀ ਨਾਗਰਿਕ ਖਿਲਾਫ਼ ਗੈਰ ਕਾਨੂੰਨੀ ਡਿਜ਼ੀਟਲ ਐਪ ਚਲਾਉਣ ਦਾ ਦੋਸ਼

ਨਵੀਂ ਦਿੱਲੀ-ਭੁਵਨੇਸ਼ਵਰ ਦੀ ਆਰਥਿਕ ਅਪਰਾਧ ਬ੍ਰਾਂਚ (ਈ.ਓ.ਡਬਲਿਯੂ.) ਅਨੁਸਾਰ ਭਾਰਤ ‘ਚ ਗੈਰ ਕਾਨੂੰਨੀ ਕਰਜ਼ਾ ਐਪ ਚਲਾਉਣ ਵਾਲੇ ਚੀਨ ਦੇ ਨਾਗਰਿਕ ਲਿਊ ਯੀ ਦੇ iਖ਼ਲਾਫ਼ ਓਡੀਸਾ ‘ਚ ਇਮੀਗ੍ਰੇਸ਼ਨ ਦਫ਼ਤਰ (ਬੀ.ਓ.ਆਈ) ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ‘ਚ ਲਿਊ ਯੂ ਦੇ iਖ਼ਲਾਫ਼ ਮੁੱਖ ਦੋਸ਼ੀ ਦੇ ਤੌਰ ‘ਤੇ ਇਸ ਸਾਲ ਜਨਵਰੀ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਚੀਨੀ ਨਾਗਰਿਕ ਭਾਰਤ ‘ਚ ਕਈ ਗੈਰ ਕਾਨੂੰਨੀ ਡਿਜ਼ੀਟਲ ਕਰਜ਼ਾ ਐਪ ਚਲਾਉਂਦਾ ਸੀ ਜਿਵੇਂ ਕੋਕੋ ਲੋਨ, ਜੋਜੋ ਲੋਨ, ਗੋਲਡਨ ਲਾਈਟਨਿੰਗ ਲੋਨ ਅਤੇ ਕੁਝ ਹੋਰ।
(ਈਓਡਬਲਿਯੂ) ਨੂੰ ਸ਼ੱਕ ਸੀ ਕਿ ਇਨ੍ਹਾਂ ਐਪਸ ਦੇ ਮਾਧਿਅਮ ਨਾਲ ਦੇਸ਼ ਭਰ ‘ਚ ਲੱਖਾਂ ਲੋਕ ਵਿਸ਼ੇਸ਼ ਕਰਕੇ ਨਿਮਨ ਮੱਧ ਵਰਗ ਦੇ ਲੋਕ ਠੱਗੇ ਗਏ ਜਿਨ੍ਹਾਂ ਨੂੰ ਕੋਰੋਨਾ ਦੇ ਸਮੇਂ ‘ਚ ਪੈਸਿਆਂ ਦੀ ਲੋੜ ਸੀ। ਲਿਊ ਯੀ ਨੇ ਭਾਰਤ ‘ਚ ਆਪਣੇ ਅਵੈਧ ਕਾਰੋਬਾਰ 2019 ‘ਚ ਬੰਗਲੁਰੂ ਤੋਂ ਸ਼ੁਰੂ ਕੀਤਾ ਸੀ। ਇਸ ਦੇ ਕੰਪਨੀ ਚੀਨ ਦੇ ਹਾਂਗਜੋ ‘ਚ ਜਿਆਨਬਿੰਗ ਤਕਨਾਲੋਜੀ ਸੀ।
ਈਓਡਬਲਿਯੂ ਚੀਨ ਦੇ ਮਾਸਟਰਮਾਇੰਡ ਦੇ ਪੰਜ ਦੋਸ਼ੀ ਦੋਸਤਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕਾ ਹੈ ਅਤੇ ਵੱਖ-ਵੱਖ ਸੂਬਾ ਪੁਲਸ ਦੇ ਸੰਪਰਕ ‘ਚ ਹਨ ਅਤੇ ਮੁੰਬਈ, ਬੰਗਲੁਰੂ ਅਤੇ ਦਿੱਲੀ ‘ਚ ਛਾਪਾ ਵੀ ਮਾਰਿਆ ਸੀ। ਹੁਣ ਤੱਕ 6.57 ਕਰੋੜ ਰੁਪਏ ਤੋਂ ਜ਼ਿਆਦਾ ਜ਼ਬਰ ਕੀਤੇ ਜਾ ਚੁੱਕੇ ਹਨ। ਈਓਡਬਲਿਯੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਟਰਨੈੱਟ ‘ਤੇ ਅਣਾਧਿਕਾਰਿਕ ਲੋਨ ਐਪਸ ਤੋਂ ਕਰਜ਼ਾ ਨਾ ਲੈਣ।

Comment here