ਵਾਸ਼ਿੰਗਟਨ–ਚੀਨੀ ਸੰਚਾਰ ਕੰਪਨੀ ਵੱਲੋਂ ਮੋਟੋਰੋਲਾ ਦੇ ਕਾਮਿਆਂ ਨੂੰ ਭਰਤੀ ਕਰਨ ਤੇ ਅਮਰੀਕਾ ਨੇ ਉਸ ਚੀਨੀ ਕੰਪਨੀ ’ਤੇ ਮੋਟੋਰੋਲਾ ਦੇ ਕਮਿਆਂ ਨਾਲ ਮਿਲ ਕੇ ਤਕਨੀਕ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। । ਨਿਆਂ ਵਿਬਾਗ ਨੇ ਇਕ ਬਿਆਨ ’ਚ ਕਿਹਾ, ‘ਇਕ ਦੂਰਸੰਚਾਰ ਕੰਪਨੀ ਨੇ ਸ਼ਿਕਾਗੋ ਸਥਿਤ, ਮੋਟੋਰੋਲਾ ਸਾਲਿਊਸ਼ਨਜ਼ ਇੰਕ ਦੇ ਸਾਬਕਾ ਕਾਮਿਆਂ ਦੇ ਨਾਲ ਮੋਟੋਰੋਲਾ ਦੁਆਰਾ ਵਿਕਸਿਤ ਡਿਜੀਟਲ ਮੋਬਾਇਲ ਰੇਡੀਓ ਤਕਨੀਕ ਦੀ ਚੋਰੀ ਕਰਨ ਦੀ ਸਾਜ਼ਿਸ਼ ਰਸੀ ਸੀ।’ ਰਿਪੋਰਟ ਮੁਤਾਬਕ ਦੋਸ਼ ਲਗਾਇਆ ਗਿਆ ਹੈ ਕਿ ਚੀਨੀ ਕੰਪਨੀ ਹਾਈਟੇਰਾ ਕਮਿਊਨੀਕੇਸ਼ੰਸ ਨੇ ਮੋਟੋਰੋਲਾ ਦੇ ਕਈ ਕਾਮਿਆਂ ਨੂੰ 2007 ਅਤੇ 2020 ਦਰਮਿਆਨ ਭਰਤੀ ਕੀਤਾ ਅਤੇ ਉਨ੍ਹਾਂ ਨੂੰ ਗੁਪਤ ਜਾਣਕਾਰੀ ਚੋਰੀ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਉਹ ਆਪਣੀ ਡਿਜੀਟਲ ਮੋਬਾਇਲ ਰੇਡੀਓ ਤਕਨੀਕ ਦੇ ਵਿਕਾਸ ’ਚ ਤੇਜ਼ੀ ਲਿਆ ਸਕਣ। ਦੋਸ਼ ਹੈ ਕਿ ਅਜੇ ਵੀ ਮੋਟੋਰੋਲਾ ’ਚ ਤਾਇਨਾਤ ਕੁਝ ਕਾਮੇ ਕਥਿਤ ਤੌਰ ’ਤੇ ਮੋਟੋਰੋਲਾ ਦੇ ਡਾਟਾਬੇਸ ਤੋਂ ਵਪਾਰਕ ਗੁਪਤ ਜਾਣਕਾਰੀ ਦੀ ਵਰਤੋਂ ਕਰ ਰਹੇ ਹਨ ਅਤੇ ਉਨਾਂ ਨੇ ਹਾਈਟੇਰਾ ’ਚ ਤਕਨਾਲੋਜੀ ਦੀ ਵਰਤੋਂ ਕਰਨ ਦੇ ਆਪਣੇ ਇਰਾਦਿਆਂ ਦਾ ਵਰਣਨ ਕਰਨ ਵਾਲੀਆਂ ਕਈ ਈਮੇਲਾਂ ਭੇਜੀਆਂ।
Comment here