ਬਠਿੰਡਾ-ਪੰਜਾਬ ਵਿੱਚ ਨਸ਼ੇ ਦਾ ਕਹਿਰ ਰੁਕ ਨਹੀਂ ਰਿਹਾ, ਅੱਜ ਫੇਰ ਚਿੱਟੇ ਨੇ ਦੋ ਘਰਾਂ ਚ ਸੱਥਰ ਵਿਛਾ ਦਿੱਤੇ, ਤਲਵੰਡੀ ਸਾਬੋ ਵਿਚ ਕੌਮੀ ਪੱਧਰ ਦੇ ਬਾਕਸਿੰਗ ਮੁਕਾਬਲਿਆਂ ’ਚ ਦੋ ਗੋਲਡ ਮੈਡਲਾਂ ਸਮੇਤ ਕੁੱਲ 5 ਤਗਮੇ ਜਿੱਤ ਚੁੱਕਾ ੨੨ ਸਾਲਾ ਖਿਡਾਰੀ ਕੁਲਦੀਪ ਸਿੰਘ ‘ ਚਿੱਟੇ ‘ ਦੀ ਭੇਟ ਚੜ੍ਹ ਗਿਆ । ਨੌਜਵਾਨ ਦੀ ਲਾਸ਼ ਸ਼ਾਮ ਸਮੇਂ ਇਕ ਖੇਤ ’ਚੋਂ ਮਿਲੀ ਅਤੇ ਉਸ ਕੋਲ ਸਰਿੰਜ ਵੀ ਪਈ ਸੀ। ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸ਼ਰੇਆਮ ਵਿਕਦੇ ਨਸ਼ੇ ਨੂੰ ਸਰਕਾਰ ਬਦਲਣ ਤੇ ਵੀ ਨਥ ਨਹੀਂ ਪਈ।
ਫਿਰੋਜ਼ਪੁਰ ਜਿ਼ਲੇ ਦੇ ਮੱਲਾਂਵਾਲਾ ਨਜ਼ਦੀਕੀ ਪੈਂਦੇ ਪਿੰਡ ਸੁਨਮਾ ਵਿਖੇ ਚਾਲੀ ਸਾਲਾ ਕਪਿਲ ਦੀ ਚਿਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਉਹ ਕਾਰ ਮਕੈਨਿਕ ਸੀ , ਕਾਫੀ ਚਿਰ ਤੋਂ ਨਸ਼ੇ ਕਰਨ ਦਾ ਆਦੀ ਸੀ। ਘਰ ਚ ਹੀ ਉਸਨੇ ਨਸ਼ਾ ਕੀਤਾ ਤੇ ਸੌਂ ਗਿਆ, ਤੇ ਸੁੱਤਾ ਹੀ ਰਹਿ ਗਿਆ। ਪਰਿਵਾਰ ਦਾ ਇਕਲੌਤਾ ਕਮਾਊ ਸੀ, ਦੋ ਬੱਚਿਆਂ ਤੇ ਵਿਧਵਾ ਦਾ ਭਵਿਖ ਧੁੰਦਲਾ ਹੋ ਗਿਆ ਹੈ। ਇਥੇ ਵੀ ਲੋਕਾਂ ਚ ਰੋਸ ਹੈ ਕਿ ਸਰਕਾਰ ਤੇ ਪੁਲਸ ਨਸ਼ੇ ਨੂੰ ਨਥ ਪਾਉਣ ਲਈ ਸਖਤੀ ਨਹੀਂ ਕਰ ਰਹੀ।
Comment here