ਅਪਰਾਧਖਬਰਾਂ

ਚਿੱਟੇ ਦੀ ਓਵਰਡੋਜ਼ ਨਾਲ ਇੱਕ ਹੋਰ ਗੱਭਰੂ ਦੀ ਮੌਤ

 

ਬਠਿੰਡਾ-ਮਾਲਵੇ ਦੇ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਆਦਿ ਚ ਵੀ ਚਿੱਟੇ ਦਾ ਕਾਲਾ ਸਾਇਆ ਉਜਾੜੇ ਕਰਨ ਲੱਗਿਆ ਹੈ। ਮਲੋਟ ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਮਾਮਲਾ ਪਿਛਲੇਰੇ ਦਿਨ ਆਇਆ ਸੀ, ਹੁਣ ਬਠਿੰਡਾ ਜਿਲੇ ਦੇ ਪਿੰਡ ਘੁੰਮਣ ਕਲਾਂ ਦੇ ਇੱਕ ਖੇਤ ਚੋਂ ਨੌਜਵਾਨ ਦੀ ਲਾਸ਼ ਮਿਲੀ, ਮੌਤ ਚਿੱਟੇ ਦੀ ਓਵਰਡੌਜ ਨਾਲ਼ ਹੋਈ ਦੱਸੀ ਗਈ ਹੈ। ਜਾਣਕਾਰੀ ਦਿੰਦਿਆਂ ਘੁੰਮਣ ਕਲਾਂ ਦੇ ਸਿਕੰਦਰ ਸਿੰਘ ਜੋ ਕਿ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਂਬਰ ਹਨ , ਉਹਨਾਂ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਖ਼ੇਤ ਝੋਨੇ ਦੇ ਖੇਤਾਂ ਵਿਚ ਛੱਡਿਆ ਪਾਣੀ ਦੇਖਣ ਗਿਆ ਸੀ ਖੇਤ ਕੋਲ ਇਕ ਮੋਟਰਸਾਈਕਲ ਡਿੱਗਿਆ ਪਿਆ ਦਿੱਸਿਆ ਕੋਲ ਜਾ ਕੇ ਦੇਖਿਆ ਤਾਂ ਓਥੇ ਇਕ ਮੋਬਾਇਲ ਅਤੇ ਵਰਤੀ ਹੋਈ ਸਰਿੰਜ ਪਈ ਸੀ, ਕੁਝ ਅੱਗੇ ਖਾਲ ਚ ਇੱਕ ਨੌਜਵਾਨ ਡਿਗਿਆ ਪਿਆ ਸੀ। ਸਿਕੰਦਰ ਸਿੰਘ ਨੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਬੁਲਾਇਆ। ਪਿੰਡ ਦੇ ਲੋਕ ਵੀ ਪਤਾ ਲਗਦਿਆਂ ਹੀ ਮੌਕੇ ਤੇ ਜਾ ਪੁੱਜੇ, ਉਕਤ ਨੌਜਵਾਨ ਦੇ ਮੋਬਾਇਲ ਤੋਂ ਹੀ ਇੱਕ ਨੰਬਰ ਡਾਇਲ ਕੀਤਾ ਤਾਂ ਪਤਾ ਲੱਗਿਆ ਕਿ ਉਕਤ ਨੌਜਵਾਨ ਪਿੰਡ ਉਭਾ ਤੋਂ ਹੈ, ਜੋ ਘਰੋਂ ਲਾਪਤਾ ਸੀ, ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ, ਪਰਿਵਾਰ ਨੇ ਉਸ ਵਲੋਂ ਚਿੱਟੇ ਦਾ ਨਸ਼ਾ ਕਰਨ ਦੀ ਪੁਸ਼ਟੀ ਕੀਤੀ, ਤੇ ਪਰਿਵਾਰ ਆ ਕੇ ਮੁੰਡੇ ਦੀ ਲਾਸ਼ ਲੈ ਗਿਆ। ਇਕੱਠੇ ਹੋਏ ਲੋਕਾਂ ਨੇ ਸਾਫ ਕਿਹਾ ਕਿ ਉਹਨਾਂ ਦੇ ਇਲਾਕੇ ਚ ਵੀ ਚਿੱਟੇ ਦਾ ਕਾਲਾ ਕਾਰੋਬਾਰ ਸ਼ਰੇਆਮ ਹੁੰਦਾ ਹੈ,ਪੁਲਸ ਤੇ ਸਰਕਾਰ ਸਭ ਜਾਣਦੇ ਨੇ, ਪਰ ਕਾਰਵਾਈ ਕੋਈ ਨਹੀਂ ਹੁੰਦੀ। ਉਕਤ ਨੌਜਵਾਨ ਦੀ ਮੌਤ ਦੇ ਮਾਮਲੇ ਚ ਮੌੜ ਮੰਡੀ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਸ਼ਿਕਾਇਤ ਜਾਂ ਜਾਣਕਾਰੀ ਨਹੀਂ ਆਈ, ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਉਸ ਅਨੁਸਾਰ ਕਰਵਾਈ ਕੀਤੀ ਜਾਵੇਗੀ।

Comment here