ਸਿਆਸਤਖਬਰਾਂਚਲੰਤ ਮਾਮਲੇ

ਚਿੱਟੇ ਦੀਆਂ ਹੱਟੀਆਂ ਜਾਂ ਕਰਤਾਰਪੁਰ ਲਾਂਘਾ ਖੁੱਲ੍ਹਵਾਉਣਾ, ਫੈਸਲਾ ਤੁਹਾਡੇ ਹੱਥ: ਸਿੱਧੂ

ਅੰਮ੍ਰਿਤਸਰ-ਪੰਜਾਬ ਵਿਧਾਨ ਸਭਾ ਚੋਣਾਂ ਕੱਲ੍ਹ ਪੈਣ ਜਾ ਰਹੀਆਂ ਹਨ। ਇਸ ਲਈ ਪੰਜਾਬ ਵਿਚ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ। ਇਸ ਦੌਰਾਨ ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਸਿਆਸੀ ਆਗੂਆਂ ਨੇ ਗੁਰੂ ਘਰ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਨਵਜੋਤ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਫੈਸਲਾ ਉਨ੍ਹਾਂ ਨੇ ਹੱਥ ਹੈ ਕਿ ਚਿੱਟੇ (ਨਸ਼ੇ) ਦੀਆਂ ਹੱਟੀਆਂ ਖੁਲ੍ਹਵਾਉਣੀਆਂ ਹਨ ਜਾਂ ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਬਿਜਨੈਸ ਮੰਗਦਾ, ਅਮਨ ਆਮਾਨ ਮੰਗਦਾ ਹੈ। ਇਹ ਗੁੰਡਾਗਰਦੀ, ਬਦਮਾਸ਼ੀ ਪੱਟ ਕੇ ਬਾਹਰ ਮਾਰਨੀ ਹੈ। ਇਹ ਇਥੇ ਨਹੀਂ ਚੱਲਣ ਦੇਣੀ। ਇਕ ਅਮਨ ਅਮਾਨ ਰਾਮ ਰਾਜ ਕਾਇਮ ਕਰਨਾ ਹੈ। ਇਸ ਦੀ ਨੀਂਹ ਅੰਮ੍ਰਿਤਸਰ ਈਸ਼ਟ ਤੋਂ ਰੱਖਣੀ ਹੈ।

Comment here