ਬਹੁਤ ਹੀ ਪਿਆਰਾ ਰੰਗ ਸੀ, ਉਸ ਨਿੱਕੀ ਜਿਹੀ ਚਿੜੀ ਦਾ | ਭੂਰਾ-ਭੂਰਾ, ਕਾਲਾ-ਕਾਲਾ | ਵਿਚ-ਵਿਚ ਚਿੱਟੇ ਰੰਗ ਦੇ ਟਿਮਕਣੇ | ਉਹ ਆਪਣੀ ਤਿੱਖੀ ਚੰੁਝ ਨਾਲ ਮੱਕੀ ਦੇ ਤਾਜ਼ੇ ਨਿਸਰੇ ਖੇਤ ‘ਚੋਂ ਗੋਭਲੇ-ਗੋਭਲੇ ਪੱਤੇ ਚੀਰ ਕੇ ਖੇਤ ਦੇ ਨੇੜੇ ਦੇ ਇਕ ਜਾਮਣ ਦੇ ਸੰਘਣੇ ਰੁੱਖ ‘ਤੇ ਬਣਾਏ ਆਪਣੇ ਆਲ੍ਹਣੇ ਨੂੰ ਸਜਾ ਰਹੀ ਸੀ |ਉਸ ਦੀ ਉਡਾਣ’ਚ ਇਕ ਹੁਲਾਰਾ ਸੀ, ਉਤਸ਼ਾਹ ਸੀ ਅਤੇ ਚੜ੍ਹਦੀ ਕਲਾ ਵੀ |ਪੂਰੀ ਦਿਹਾੜੀ ਲਾ ਕੇ ਉਸ ਨੇ ਆਪਣੇ ਆਲ੍ਹਣੇ ਨੂੰ ਇਕ ਮਜ਼ਬੂਤ ਸਜਾਵਟ ਨਾਲ ਲਿਸ਼ਕਾ ਲਿਆ |
ਇਸ ਨਿੱਕੀ ਜਿਹੀ ਚਿੜੀ ਨੇ ਹੁਣਆਪਣੇ ਬਣਾਏ ਇਸ ਆਲ੍ਹਣੇ ਵਿਚ ਅੰਡੇ ਦੇਣੇ ਸਨ |ਉਸ ਨੇ ਇਹ ਮਜ਼ਬੂਤ ਆਲ੍ਹਣਾ ਆਪਣੇ ਬੱਚਿਆਂ ਦੀ ਸੁਰੱਖਿਆ ਲਈਹੀ ਬਣਾਇਆ ਸੀ |ਉਸ ਦਾ ਨਰ ਸਾਥੀ ਕਈਦਿਨ ਹੋਏ, ਦੂਰ ਗਿਆ ਪਰਤਿਆਨਹੀਂਸੀ | ਉਸ ਨੂੰ ਕਈਵਾਰੀ ਉਸ ਦੀ ਚਿੰਤਾ ਸਤਾਉਾਦੀ |ਉਹ ਇਕੱਲੀ ਰਹਿ ਜਾਣਦਾ ਝੋਰਾ ਵੀ ਕਰਦੀ |ਹੁਣਇਕ-ਦੋ ਦਿਨ ਤੋਂ ਉਸ ਨੂੰ ਇਕ ਹੋਰ ਫਿਕਰ ਸਤਾਉਣਲੱਗਾ ਸੀ | ਇਸ ਜਾਮਣ ਦੇ ਦਰੱਖਤ ‘ਤੇ ਉਸ ਦੇ ਆਲ੍ਹਣੇ ਦੇ ਨੇੜੇ ਇਕ ਕਾਂ ਆਕੇ ਰਹਿਣਲੱਗਾ ਸੀ |ਉਸ ਨੇ ਦੇਖਿਆਕਿ ਉਸ ਕਾਂਦੀ ਅੱਖ ਉਹਦੇ ਆਲ੍ਹਣੇ ‘ਤੇ ਰਹਿੰਦੀ |
ਉਹੀ ਗੱਲ ਹੋਈ, ਜਦੋਂ ਉਸ ਨੇ ਅੰਡੇ ਦਿੱਤੇ ਤਾਂਕਾਂਆਲ੍ਹਣੇ ਵਿਚ ਪਏ ਅੰਡਿਆਂਨੂੰ ਖਾਣਦੀ ਸੋਚਣਲੱਗਾ | ਇਹ ਲਾਲਚ ਉਸ ਦੀਆਂ ਅੱਖਾਂਵਿਚ ਤੱਕ ਕੇ ਚਿੜੀ ਹੋਰ ਵੀ ਫਿਕਰਮੰਦ ਹੋ ਗਈ |ਉਸ ਦਾ ਸਾਥੀ ਅਜੇ ਵੀ ਪਰਤਿਆਨਹੀਂਸੀ |ਇਕ ਦਿਨ ਜਦੋਂਚਿੜੀ ਰਤਾ ਕੁ ਆਪਣੇ ਆਲ੍ਹਣੇ ‘ਚ ਪਏ ਅੰਡਿਆਂਤੋਂ ਉਠੀ ਤਾਂਕਾਂਉਸ ਦੇ ਅੰਡਿਆਂਨੂੰ ਖਾਣਦੀ ਨੀਅਤ ਨਾਲ ਆਲ੍ਹਣੇ ਵੱਲ ਵਧਿਆ | ਏਨੇ ਨੂੰ ਚਿੜੀ ਨੂੰ ਜਿਵੇਂਖੁੜਕ ਗਈ |ਉਸ ਨੇ ਤੁਰੰਤ ਵਾਪਸ ਆ ਕੇ ਆਲ੍ਹਣੇ ਵੱਲ ਨੂੰ ਮਾੜੀ ਨੀਅਤ ਨਾਲ ਜਾ ਰਹੇ ਕਾਂਦੀ ਧੌਣ’ਤੇ ਆਪਣੀ ਨਿੱਕੀ ਪਰ ਤਿੱਖੀ ਚੰੁਝ ਨਾਲ ਵਾਰ ਕੀਤਾ | ਕਾਂ ਦਰਦ ਨਾਲ ਤੜਫ ਕੇ ਪਿੱਛੇ ਮੁੜ ਗਿਆ ਅਤੇ ਜਾਮਣ ਦੇ ਦਰੱਖਤ ਤੋਂ ਉਠਕੇ ਆਲੇ-ਦੁਆਲੇ ਉਡਣਲੱਗਾ | ਚਿੜੀ ਪੂਰੇ ਗੁੱਸੇ ਵਿਚ ਉਹਦੇ ਮਗਰ ਉਡਣਲੱਗੀ |ਉਸ ਨੇ ਕਾਂਦੇ ਨੇੜੇ ਜਾ ਕੇ ਇਕ ਵਾਰੀ ਫਿਰ ਕਾਂਦੀ ਗਰਦਨ ‘ਚ ਆਪਣੀ ਤਿੱਖੀ ਚੰੁਝ ਮਾਰੀ | ਕਾਂਚਿੜੀ ਦੇ ਇਸ ਦੂਜੇ ਵਾਰ ਨਾਲ ਐਸਾ ਤੜਫਿਆ ਕਿ ਜਾਮਣ ਦੇ ਦਰੱਖਤ ਤੋਂਉਡ ਕੇ ਦੂਰ ਚਲਾ ਗਿਆ |ਆਪਣੀ ਬਹਾਦਰੀ ਅਤੇ ਹੌਸਲੇ ਨਾਲ ਆਪਣੇ ਅੰਡਿਆਂ ਨੂੰ ਕਾਂ ਤੋਂਬਚਾ ਕੇ ਚਿੜੀ ਨੇ ਆਪਣਾ ਫਰਜ਼ ਬਾਖੂਬੀ ਨਿਭਾਇਆ | ਏਨੇ ਨੂੰ ਚਿੜੀ ਦਾ ਨਰ ਸਾਥੀ ਵੀ ਪਰਤ ਆਇਆ |ਫਿਰ ਦੋਵਾਂਨੇ ਮਿਲ ਕੇ ਐਸੀ ਤਰਕੀਬ ਸੋਚੀ ਕਿ ਮੱਕੀ ਦੇ ਖੇਤ ਦੇ ਮਾਲਕ ਕਿਸਾਨ ਨੇ ਉਸ ਕਾਂਨੂੰ ਮਾਰ ਕੇ ਦੂਜੇ ਜਾਨਵਰਾਂਅਤੇ ਕਾਂਵਾਂ ਤੋਂ ਆਪਣੀ ਮੱਕੀ ਨੂੰ ਬਚਾਉਣਲਈਆਪਣੇ ਖੇਤ ‘ਚ ਇਕ ਲੰਮਾ ਡੰਡਾ ਗੱਡ ਕੇ ਉਸ ਨਾਲ ਮਰੇ ਹੋਏਕਾਂਨੂੰ ਲਟਕਾ ਦਿੱਤਾ | ਇਸ ਤਰ੍ਹਾਂਆਪਣੇ ਨਰ ਸਾਥੀ ਦੀ ਅਣਹੋਂਦ ਵਿਚ ਆਪਣੇ ਤੋਂ ਤਕੜੇ ਅਤੇ ਵੱਡੇ ਕਾਂਨੂੰ ਚਿੜੀ ਨੇ ਜਿਸ ਬਹਾਦਰੀ ਨਾਲ ਭਜਾਇਆ ਅਤੇ ਉਸ ਦਾ ਮੁਕਾਬਲਾ ਕੀਤਾ, ਇਹ ਉਸ ਦੀ ਜਾਤੀ ਦੀਆਂਦੂਜੀਆਂ ਚਿੜੀਆਂਲਈ ਮਿਸਾਲ ਬਣਗਿਆ |
-ਸੁਰਿੰਦਰ ਸਿੰਘ ਕਰਮ
Comment here