ਲੰਡਨ-ਸੀਨੀਅਰ ਕੰਜ਼ਰਵੇਟਿਵ ਐਮ.ਪੀ. ਅਤੇ ਚੀਨ ਦੇ ਸਪਸ਼ਟ ਆਲੋਚਕ ਲਾਇਨ ਡੰਕੈਨ ਸਮਿਥ ਨੇ ਹਾਊਸ ਆਫ਼ ਕਾਮਨਜ਼ (ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ) ਦੇ ਸਪੀਕਰ ਸਰ ਲਿੰਡਸੇ ਹੋਇਲ ਨੂੰ ਐਮ.ਆਈ-5 ਵੱਲੋਂ ਭੇਜੇ ਇਕ ਪੱਤਰ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਇਕ ਮਹਿਲਾ ਏਜੰਟ ਸੰਸਦ ਵਿਚ ਸਰਗਰਮ ਰਹੀ ਹੈ।ਚੀਨ ਨੇ ਸਮਿਥ ’ਤੇ ਦੇਸ਼ ਦੇ ਅਸ਼ਾਂਤ ਸ਼ਿਨਜਿਆਂਗ ਉਈਗਰ ਸਵਾਇਤ ਖੇਤਰ ਵਿਚ ਉਈਗਰ ਘੱਟਗਿਣਤੀਆਂ ਨਾਲ ਉਸ ਦੇ ਵਿਵਹਾਰ ਦੇ ਖਿਲਾਫ਼ ਬੋਲਣ ਲਈ ਪਾਬੰਦੀਆਂ ਲਗਾ ਦਿੱਤੀਆਂ ਹਨ।
ਸਮਿਥ ਨੇ ਕਿਹਾ, ‘ਮੈਂ ਸਮਝਦਾ ਹਾਂ ਕਿ ਸਪੀਕਰ ਨਾਲ ਐਮ.ਆਈ-5 ਨੇ ਸੰਪਰਕ ਕੀਤਾ ਹੈ ਅਤੇ ਹੁਣ ਸੰਸਦ ਦੇ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਸੰਸਦ ਵਿਚ ਚੀਨੀ ਸਰਕਾਰ ਦੀ ਇਕ ਏਜੰਟ ਸਰਗਰਮ ਰਹੀ ਹੈ ਜੋ ਨਿਸ਼ਚਤ ਤੌਰ ’ਤੇ ਇੱਥੇ ਪ੍ਰਕਿਰਿਆਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਸੰਸਦ ਦੇ ਇਕ ਮੈਂਬਰ ਨਾਲ ਕੰਮ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਮੈਂ ਚੀਨ ਦੀ ਸਰਕਾਰ ਵੱਲੋਂ ਪਾਬੰਦੀਸ਼ੁਦਾ ਇਕ ਸੰਸਦ ਮੈਂਬਰ ਦੇ ਰੂਪ ਵਿਚ ਇਹ ਕਹਿ ਰਿਹਾ ਹਾਂ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।’
ਰਿਪੋਰਟਾਂ ਦੇ ਅਨੁਸਾਰ ਹੋਇਲ ਨੇ ਸੰਸਦ ਮੈਂਬਰਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਐਮ.ਆਈ-5 ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕ੍ਰਿਸਟੀਨ ਲੀ ਨਾਮ ਦੀ ਇਕ ਔਰਤ ਇੱਥੇ ਸੰਸਦ ਮੈਂਬਰਾਂ ਨਾਲ ਕੰਮ ਕਰਦੇ ਹੋਏ ਚੀਨੀ ਕਮਿਊਨਿਸਟ ਪਾਰਟੀ ਦੀ ਤਰਫੋਂ ਸਿਆਸੀ ਦਖ਼ਲਅੰਦਾਜ਼ੀ ਦੀਆਂਂਗਤੀਵਿਧੀਆਂ ਵਿਚ ਸ਼ਾਮਲ ਰਹੀ ਹੈ।
Comment here