ਅਜਬ ਗਜਬਖਬਰਾਂਦੁਨੀਆ

ਚਿਕਨ ਬਰਗਰ ’ਚੋਂ ਨਿਕਲੀ ਇਨਸਾਨੀ ਉਂਗਲ!

ਬੋਲੀਵੀਆ-ਸਾਊਥ ਅਮਰੀਕੀ ਦੇਸ਼ ਬੋਲੀਵੀਆ ਇਕ ਕੁੜੀ ਸਟੇਫਨੀ ਬੇਨੀਟੇਜ ਦੇ ਬਰਗਰ ਵਿਚੋਂ ਮਨੁੱਖੀ ਉਂਗਲ ਦਾ ਹਿੱਸਾ ਮਿਲਿਆ, ਜਿਸ ਤੋਂ ਬਾਅਦ ਉਹ ਕਾਫ਼ੀ ਡਰ ਗਈ। ਕੁੜੀ ਨੇ ਪਿਛਲੇ ਦਿਨੀਂ ਸਾਂਤਾ ਕਰੂਜ ਡੇ ਲਾ ਸਿਏਰਾ ਸ਼ਹਿਰ ਵਿਚ ਹੌਟ ਬਰਗਰ ਸਟੋਰ ਤੋਂ ਹੈਮਬਰਗਰ ਆਰਡਰ ਕੀਤਾ ਸੀ। ਸਟੇਫਨੀ ਬੇਨੀਟੇਜ ਨੇ ਦੱਸਿਆ ਕਿ ਹੈਮਬਰਗਰ ਆਰਡਰ ਕਰਨ ਦੇ ਬਾਅਦ ਜਿਵੇਂ ਹੀ ਉਸ ਨੇ ਪਹਿਲੀ ਬਾਈਟ ਲਈ ਤਾਂ ਉਸ ਦੇ ਮੂੰਹ ਵਿਚ ਉਂਗਲ ਆ ਗਈ। ਫੇਸਬੁੱਕ ’ਤੇ ਇਕ ਪੋਸਟ ਜ਼ਰੀਏ ਸਟੇਫਨੀ ਨੇ ਕਿਹਾ, ‘ਖਾਣ ਦੇ ਸਮੇਂ ਮੈਂ ਇਕ ਉਂਗਲ ਚਬਾ ਲਈ।’ ਸਟੇਫਨੀ ਨੇ ਸੜੀ ਹੋਈ ਉਂਗਲ ਦੀ ਤਸਵੀਰ ਅਤੇ ਹੌਟ ਬਰਗਰ ਕੰਪਨੀ ਦੇ ਪ੍ਰਤੀਨਿਧੀ ਨਾਲ ਗੱਲ ਕਰਨ ਦੀ ਵੀਡੀਓ ਸਾਂਝੀ ਕੀਤੀ ਹੈ।
ਵੀਡੀਓ ਵਿਚ ਹੌਟ ਬਰਗਰ ਦੇ ਪ੍ਰਤੀਨਿਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਕ੍ਰਿਪਾ ਮੈਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੁਹਾਨੂੰ ਕੀ ਦੇਈਏ।’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਬਰਗਰ ਪਹਿਲਾਂ ਤੋਂ ਤਿਆਰ ਹੋ ਕੇ ਸਟੋਰ ’ਤੇ ਪਹੁੰਚੇ ਸਨ ਅਤੇ ਸਾਡੇ ਨਾਲ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਹਾਲਾਂਕਿ ਬਾਅਦ ਵਿਚ ਪ੍ਰਤੀਨਿਧੀ ਨੇ ਸਟੇਫਨੀ ਬੇਨੀਟੇਜ ਤੋਂ ਮਾਫ਼ੀ ਮੰਗੀ। ਇਕ ਅੰਗ੍ਰੇਜ਼ੀ ਵਿਚ ਛਪੀ ਖ਼ਬਰ ਮੁਤਾਬਕ ਨੈਸ਼ਨਲ ਪੁਲਸ ਦੇ ਸਪੈਸ਼ਲ ਕ੍ਰਾਈਮ ਫਾਈਟਿੰਗ ਫੋਰਸ ਦੇ ਨਿਰਦੇਸ਼ਕ ਐਡਸਨ ਕਲੇਅਰ ਨੇ ਸਥਾਨਕ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੇ ਇਕ ਕਰਮਚਾਰੀ ਨੇ ਕੰਮ ਦੌਰਾਨ ਆਪਣੀ ਇਕ ਉਂਗਲ ਦਾ ਹਿੱਸਾ ਗੁਆ ਦਿੱਤਾ ਸੀ। ਪੁਲਸ ਨੇ ਫਾਸਟ ਫੂਡ ਸਟੋਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ ਅਤੇ ਜੁਰਮਾਨਾ ਲਗਾਇਆ ਹੈ।

Comment here