ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਚਿਕਨ ਦੇ ਐਂਟੀਬਾਇਓਟਿਕਸ ਤੁਹਾਨੂੰ ਕਰ ਸਕਦੇ ਨੇ ਬਿਮਾਰ

ਜੈਨੇਵਾ-ਜੇਕਰ ਤੁਸੀਂ ਵੀ ਚਿਕਨ ਖਾਣ ਦੇ ਸ਼ੌਕੀਨ ਹੋ ਅਤੇ ਇਸ ਨੂੰ ਬਹੁਤ ਦਿਲਚਸਪੀ ਨਾਲ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ। ਕਿਉਂਕਿ ਤੁਹਾਡਾ ਮਨਪਸੰਦ ਚਿਕਨ ਤੁਹਾਨੂੰ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਬੀਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਦੇ ਮੱਦੇਨਜ਼ਰ ਡਬਲਯੂ ਐਚ ਓ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ। ਕਿ ਚਿਕਨ ਰੋਗਾਣੂਨਾਸ਼ਕ ਪ੍ਰਤੀਰੋਧ ਦਾ ਕਾਰਨ ਬਣ ਸਕਦਾ ਹੈ ਭਾਵ ਏਐਮਆਰ, ਜੋ ਕਿ ਦੁਨੀਆ ਦੀ ਦਸਵੀਂ ਸਭ ਤੋਂ ਵੱਡੀ ਬਿਮਾਰੀ ਹੈ। ਸਿਹਤ ਮਾਹਿਰ ਡਾਕਟਰ ਐਮ.ਵਾਲੀ ਨੇ ਕਿਹਾ ਕਿ ਚਿਕਨ ਖਾਣ ਨਾਲ ਲੋਕ ਸਭ ਤੋਂ ਤੇਜ਼ੀ ਨਾਲ ਏਐੱਮਆਰ ਦਾ ਸ਼ਿਕਾਰ ਹੋ ਰਹੇ ਹਨ।
ਡਾਕਟਰ ਨੇ ਦੱਸਿਆ ਕਿ ਚਿਕਨ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੌਸ਼ਟਿਕ ਤੱਤ ਤੁਹਾਨੂੰ ਬਿਮਾਰ ਕਿਵੇਂ ਬਣਾ ਸਕਦੇ ਹਨ? ਇਸ ਲਈ ਤੁਹਾਨੂੰ ਦੱਸ ਦੇਈਏ ਕਿ ਅੱਜ-ਕੱਲ੍ਹ ਚਿਕਨ ਨੂੰ ਸਿਹਤਮੰਦ ਅਤੇ ਤਾਜ਼ੇ ਬਣਾਉਣ ਲਈ ਪੋਲਟਰੀ ਫਾਰਮ ਵਿੱਚ ਐਂਟੀਬਾਇਓਟਿਕਸ ਦਿੱਤੇ ਜਾਂਦੇ ਹਨ, ਜਿਸ ਕਾਰਨ ਚਿਕਨ ਦੇ ਸਰੀਰ ਵਿੱਚ ਬਹੁਤ ਸਾਰੇ ਐਂਟੀਬਾਇਓਟਿਕਸ ਜਮ੍ਹਾਂ ਹੋ ਜਾਂਦੇ ਹਨ। ਜਿਸ ਦਾ ਸਿੱਧਾ ਅਸਰ ਮੁਰਗੀ ਖਾਣ ਵਾਲੇ ਦੇ ਸਰੀਰ ’ਤੇ ਪੈਂਦਾ ਹੈ। ਜਦੋਂ ਇਸ ਚਿਕਨ ਨੂੰ ਖਾਧਾ ਜਾਂਦਾ ਹੈ, ਤਾਂ ਚਿਕਨ ਦੇ ਅੰਦਰ ਮੌਜੂਦ ਐਂਟੀਬਾਇਓਟਿਕ ਖਾਣ ਵਾਲੇ ਦੇ ਸਰੀਰ ਵਿੱਚ ਇਕੱਠੇ ਹੋ ਜਾਂਦੇ ਹਨ।

Comment here