ਕਾਬੁਲ – ਅਫ਼ਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਹਾਲਾਤ ਬਦ ਤੋੰ ਬਦਤਰ ਹੁੰਦੇ ਜਾ ਰਹੇ ਹਨ, ਇਥੇ 2 ਮਹੀਨਿਆਂ ਦੇ ਅੰਦਰ ਰਾਜਧਾਨੀ ਕਾਬੁਲ ਸਮੇਤ ਦੇਸ਼ ‘ਚ 40 ਤੋਂ ਵੱਧ ਵਪਾਰੀ ਅਗਵਾ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ ਕਈ ਮਾਰੇ ਜਾ ਚੁੱਕੇ ਹਨ। ਅਫ਼ਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ (ਏ.ਸੀ.ਸੀ.ਆਈ.) ਨੇ ਇਹ ਜਾਣਕਾਰੀ ਦਿੱਤੀ। ਅਗਵਾ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਅਫ਼ਗਾਨਿਸਤਾਨ ਦੇ ਵਪਾਰੀਆਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਨਾਲ ਹੀ ਵਪਾਰੀਆਂ ਦੇ ਨਿਸ਼ਸਤਰੀਕਰਨ ਕਰਨ ਦੇ ਕਦਮ ਦੀ ਆਲੋਚਨਾ ਕੀਤੀ ਹੈ। ਏ.ਸੀ.ਸੀ.ਆਈ. ਨੇ ਕਿਹਾ ਕਿ ਵਪਾਰੀਆਂ ਨੂੰ ਕਾਬੁਲ, ਕੰਧਾਰ, ਨੰਗਰਹਾਰ, ਕੁੰਦੁਜ਼, ਹੇਰਾਤ ਅਤੇ ਬਾਲਕ ਸੂਬਿਆਂ ਵਿਚ ਅਗਵਾ ਕੀਤਾ ਗਿਆ ਹੈ। ਏ.ਸੀ.ਸੀ.ਆਈ. ਦੇ ਉਪ ਮੁਖੀ ਖਾਨ ਜਾਨ ਅਲੋਕੋਜ਼ਈ ਨੇ ਕਿਹਾ ਕਿ ਦੇਸ਼ ਵਿਚ ਲਗਭਗ 40 ਵਪਾਰੀਆਂ ਦੇ ਅਗਵਾ ਹੋਣ ਦੇ ਮਾਮਲੇ ਦਰਜ ਕੀਤੇ ਗਏ ਹਨ। ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਆਪਣੀ ਜਾਨ ਗੁਆਣੀ ਪਈ। ਮੈਨੂੰ ਇਹ ਕਹਿਣ ਵਿਚ ਕੋਈ ਇਤਰਾਜ਼ ਨਹੀਂ ਹੈ ਕਿ ਇਹ ਘਟਨਾਵਾਂ ਇਸਲਾਮਿਕ ਅਮੀਰਾਤ ਵੱਲੋਂ ਵਪਾਰੀਆਂ ਨੂੰ ਨਿਸ਼ਸਤਰੀਕਰਨ ਕੀਤੇ ਜਾਣ ਕਾਰਨ ਇਹ ਵਾਪਰੀਆਂ ਹਨ। ਖਾਨ ਨੇ ਕਿਹਾ, ‘ਏ.ਸੀ.ਸੀ.ਆਈ. ਦੇ ਅਨੁਸਾਰ ਅਗਵਾਕਾਰਾਂ ਨਾਲ ਝੜਪ ਦੌਰਾਨ 4 ਕਾਰੋਬਾਰੀਆਂ ਦੀ ਮੌਤ ਹੋ ਗਈ ਹੈ। ਵਪਾਰੀਆਂ ਦਾ ਨਿਸ਼ਸਤਰੀਕਰਨ ਕੀਤਾ ਜਾਣਾ ਹੀ ਉਨ੍ਹਾਂ ਦੇ ਅਗਵਾ ਅਤੇ ਕਤਲ ਦਾ ਕਾਰਨ ਬਣਿਆ ਹੈ।’ ‘ਟੋਲੋ ਨਿਊਜ਼ ਅਨੁਸਾਰ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਵਪਾਰੀਆਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾਣਗੇ। ਗ੍ਰਹਿ ਮੰਤਰਾਲੇ ਦੇ ਬੁਲਾਰੇ ਸਈਦ ਖੋਸਤੀ ਨੇ ਕਿਹਾ, ‘ਹਥਿਆਰ ਲਾਇਸੈਂਸਾਂ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋ ਹੋਵੇਗੀ ਅਤੇ ਅਸੀਂ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਜਾਰੀ ਕਰ ਦੇਵਾਂਗੇ। ਉਨ੍ਹਾਂ ਤੋਂ ਉਨ੍ਹਾਂ ਦਾ ਪਿਛਲਾ ਲਾਈਸੈਂਸ ਲੈ ਕੇ ਨਵਾਂ ਦਿੱਤਾ ਜਾਵੇਗਾ।
ਚਾਲੀ ਵਪਾਰੀ ਅਗਵਾ ਹੋਏ ਤਾਲਿਬਾਨੀ ਰਾਜ ਚ

Comment here