ਅਪਰਾਧਸਿਆਸਤਖਬਰਾਂਦੁਨੀਆ

ਚਾਰ ਸਾਲਾ ਹਿੰਦੂ ਬੱਚੀ ਦੀ ਪੱਤ ਰੋਲੀ

ਇਸਲਾਮਾਬਾਦ – ਪਾਕਿਸਤਾਨ ’ਚ ਇੱਕ ਹੋਰ ਘੱਟਗਿਣਤੀ ਬੱਚੀ ਦਰਿੰਦਗੀ ਦਾ ਸ਼ਿਕਾਰ ਹੋ ਗਈ, ਇਥੇ 4 ਸਾਲ ਹਿੰਦੂ ਲੜਕੀ ਦੇ ਮਾਤਾ-ਪਿਤਾ ਦੀ, ਦੋ ਸਾਲ ਪਹਿਲਾ ਇਕ ਸੜਕ ਹਾਦਸੇ ’ਚ ਮਾਰੇ ਜਾਣ ਕਾਰਨ ਇਹ ਬੱਚੀ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਸੀ। ਇਨ੍ਹਾਂ ਦਾ ਗੁਆਂਢੀ ਦੋਸ਼ੀ ਸਿਤਾਰ ਅਹਿਮਦ ਲੜਕੀ ਨੂੰ ਬਹਿਲਾ-ਫੁਸਲਾ ਕੇ ਆਪਣੇ ਘਰ ਲੈ ਗਿਆ, ਜਿਥੇ ਉਸਨੇ ਬੱਚੀ ਨੂੰ ਆਪਣੀ ਹਵੱਸ਼ ਦਾ ਸ਼ਿਕਾਰ ਬਣਾਇਆ। ਜਦ ਲੜਕੀ ਆਪਣੇ ਘਰ ਵਾਪਸ ਗਈ ਤਾਂ ਉਸ ਨੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਆਪਣੇ ਦਾਦਾ-ਦਾਦੀ ਨੂੰ ਦਿੱਤੀ। ਜਿਸ ’ਤੇ ਪੀੜਤ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਪਰ ਪੁਲਸ ਨੇ ਇਸ ਮਾਮਲੇ ਦੀ ਅਜੇ ਤੱਕ ਸ਼ਿਕਾਇਤ ਦਰਜ ਨਹੀਂ ਕੀਤੀ।

Comment here