ਜਲੰਧਰ-ਮਹਾਨਗਰ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਫੈਕਟਰੀ ਦੇ ਇਕ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਬੀਤੀ ਐਤਵਾਰ ਰਾਤ ਨੂੰ ਚਾਰ ਲੜਕੀਆਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਕਿਸੇ ਅਣਪਛਾਤੀ ਜਗ੍ਹਾ ’ਤੇ ਉਸ ਨਾਲ ਰਾਤ ਭਰ ਸਰੀਰਕ ਸਬੰਧ ਬਣਾਏ। ਜਦੋਂ ਉਸ ਦਾ ਮਨ ਭਰ ਗਿਆ ਤਾਂ ਉਹ ਸਵੇਰੇ ਉਸ ਨੂੰ ਉਸੇ ਥਾਂ ਛੱਡ ਕੇ ਭੱਜ ਗਈਆਂ। ਨੌਜਵਾਨ ਨੇ ਮੀਡੀਆ ਦੇ ਸਾਹਮਣੇ ਆਪਣਾ ਦੁੱਖ ਬਿਆਨ ਕੀਤਾ। ਹਾਲਾਂਕਿ ਸ਼ਰਮ ਕਾਰਨ ਉਸ ਨੇ ਅਜੇ ਤੱਕ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ। ਫੈਕਟਰੀ ਕਰਮਚਾਰੀ ਨੇ ਦੱਸਿਆ ਕਿ ਉਹ ਰਾਤ ਨੂੰ ਫੈਕਟਰੀ ’ਚ ਡਿਊਟੀ ਖਤਮ ਕਰਕੇ ਘਰ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਇਕ ਵੱਡੀ ਗੱਡੀ ਸੜਕ ’ਤੇ ਉਸ ਦੇ ਨੇੜੇ ਆ ਕੇ ਰੁਕ ਗਈ। ਕਾਰ ਵਿੱਚ ਸਵਾਰ ਚਾਰ ਕੁੜੀਆਂ ਉਸ ਤੋਂ ਪਤਾ ਪੁੱਛਣ ਲੱਗੀਆਂ। ਉਹ ਪਤਾ ਦੱਸ ਰਿਹਾ ਸੀ, ਕੁਝ ਹੀ ਦੇਰ ਵਿਚ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਕਾਰ ਵਿਚ ਬਿਠਾ ਕੇ ਕਿਤੇ ਹੋਰ ਲੈ ਗਈਆਂ। ਨੌਜਵਾਨ ਨੇ ਦੱਸਿਆ ਕਿ ਚਾਰ ਲੜਕੀਆਂ ਦੀ ਉਮਰ 22 ਤੋਂ 23 ਸਾਲ ਦੇ ਵਿਚਕਾਰ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਬਿਨਾਂ ਕੱਪੜਿਆਂ ਦੇ ਰੱਸੀ ਨਾਲ ਬੰਨਿ੍ਹਆ ਹੋਇਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਸਾਰੀਆਂ ਕੁੜੀਆਂ ਕਈ ਘੰਟੇ ਉਸ ਨਾਲ ਮਨਮਾਨੀ ਕਰਦੀਆਂ ਰਹੀਆਂ। ਕੁੜੀਆਂ ਨੇ ਉਸ ਨੂੰ 11 ਤੋਂ 12 ਘੰਟੇ ਤੱਕ ਤੰਗ-ਪ੍ਰੇਸ਼ਾਨ ਕੀਤਾ। ਬਾਅਦ ’ਚ ਸਵੇਰੇ 3 ਵਜੇ ਦੇ ਕਰੀਬ ਉਸ ਨੂੰ ਉਸੇ ਸੜਕ ’ਤੇ ਛੱਡ ਦਿੱਤਾ। ਉਸ ਨੇ ਦੱਸਿਆ ਕਿ ਉਹ ਸ਼ਰਮ ਕਾਰਨ ਪੁਲਿਸ ਕੋਲ ਸ਼ਿਕਾਇਤ ਕਰਨ ਨਹੀਂ ਗਿਆ। ਦੂਜੇ ਪਾਸੇ ਥਾਣਾ ਬਸਤੀ ਬਾਵਾ ਸਪੋਰਟਸ ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਫਿਲਹਾਲ ਕਿਸੇ ਵੱਲੋਂ ਵੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਜੇਕਰ ਕੋਈ ਸ਼ਿਕਾਇਤ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।
Comment here