ਸਿਆਸਤਖਬਰਾਂ

ਚਾਰ ਦਿਨਾਂ ਚ ਤਿੰਨ ਵਾਰ ਚੰਨੀ ਨੂੰ ਦਿੱਲੀ ਸੱਦਿਆ

ਪੰਜਾਬ ਕੈਬਨਿਟ ਬਾਰੇ ਫਸੇ ਹੋਏ ਨੇ ਪੇਚ

ਸਿੱਧੂ ਧੜੇ ਨੂੰ ਕਾਬੂ ਚ ਰੱਖਣ ਦੀ ਵੀ ਹੈ ਕੋਸ਼ਿਸ਼

ਚੰਡੀਗੜ- ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ ਮਗਰੋੰ ਚਰਨਜੀਤ ਸਿੰਘ ਚੰਨੀ ਚਾਰ ਦਿਨਾਂ ਚ ਤਿੰਨ ਵਾਰ ਦਿੱਲੀ ਹਾਈਕਮਾਂਡ ਕੋਲ ਪੇਸ਼ ਹੋਏ ਹਨ, ਜਿਸ ਨਾਲ ਚਰਚਾ ਹੋ ਰਹੀ ਹੈ ਕਿ ਪੰਜਾਬ ਸਰਕਾਰ ਹੁਣ ਡਾਇਰੈਕਟ ਦਿੱਲੀ ਤੋਂ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਪੈਰ ਪੰਜਾਬ ਤੇ ਦੂਜਾ ਦਿੱਲੀ ਹੁੰਦਾ ਹੈ।  ਉਹ ਮੰਗਲਵਾਰ ਸਹੁੰ ਚੁਕਣ ਮਗਰੋਂ ਦਿੱਲੀ ਗਏ ਸੀ, ਕੱਲ ਵੀਰਵਾਰ ਵੀ ਦਿੱਲੀ ਗਏ ਸੀ ਦੇਰ ਰਾਤ ਤੱਕ ਹਾਈਕਮਾਂਡ ਨਾਲ ਬੈਠਕ ਚਲਦੀ ਰਹੀ, ਅੱਜ ਸਵੇਰੇ ਦਿੱਲੀ ਤੋਂ ਪੰਜਾਬ ਪਹੁੰਚੇ ਪਰ ਕੁਝ ਘੰਟਿਆਂ ਮਗਰੋਂ ਹੀ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਗਿਆ ਤੇ ਸ਼ਾਮ ਹੈਲੀਕਾਪਟਰ ਚ ਫੇਰ ਦਿੱਲੀ ਰਵਾਨਾ ਹੋ ਗਏ।  ਦਰਅਸਲ ਪੰਜਾਬ ਕੈਬਨਿਟ ਦਾ ਫੈਸਲਾ ਦਿੱਲੀ ਹਾਈਕਮਾਨ ਕਰ ਰਹੀ ਹੈ। ਇਸ ਲਈ ਲੰਬੀ ਵਿਚਾਰ-ਚਰਚਾ ਹੋ ਰਹੀ ਹੈ। ਕੈਬਨਿਟ ਵਿੱਚ ਥਾਂ ਪੱਕੀ ਕਰਨ ਲਈ ਕਈ ਲੀਡਰ ਦਿੱਲੀ ਡੇਰੇ ਲਾਈ ਬੈਠੇ ਹਨ। ਕਾਂਗਰਸ ਹਾਈਕਮਾਨ ਵੀ ਅਜਿਹਾ ਤਵਾਜਨ ਬਣਾਉਣਾ ਚਾਹੁੰਦੀ ਹੈ ਕਿ ਕੈਪਟਨ ਧੜੇ ਨੂੰ ਵੀ ਬਰਾਬਰ ਦਾ ਮਾਣ-ਸਨਮਾਣ ਮਿਲੇ ਤਾਂ ਜੋ ਕਲੇਸ਼ ਹੋਰ ਨਾ ਵਧੇ।ਹਾਈਕਮਾਂਡ ਧਿਆਨ ਰੱਖ ਰਹੀ ਹੈ ਕਿ ਪੰਜਾਬ ‘ਚ ਕੈਬਨਿਟ ਵਿਸਥਾਰ ‘ਚ ਵੀ ਸਮਾਜਿਕ ਆਧਾਰ ਨੂੰ ਸਾਧਿਆ ਜਾਵੇ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਮਜਬੂਤੀ ਨਾਲ ਚੋਣ ਮੈਦਾਨ ‘ਚ ਉੱਤਰੇ ਤੇ ਜਿੱਤ ਦਰਜ ਕਰੇ।  ਕੈਬਨਿਟ ਵਿਸਥਾਰ ‘ਚ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਿਧਾਇਕਾਂ ਨੂੰ ਵੀ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਚ ਕਿਸੇ ਤਰ੍ਹਾਂ ਦਾ ਵਿਰੋਧ ਪੰਜਾਬ ‘ਚ ਨਾ ਹੋਵੇ। ਕੈਬਨਿਟ ਵਿਸਥਾਰ ‘ਚ ਕਈ ਅਜਿਹੇ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ ਜੋ ਸਿੱਧੂ-ਕੈਪਟਨ ਦੀ ਲੜਾਈ ‘ਚ ਕੈਪਟਨ ਨਾਲ ਦਿਖਦੇ ਰਹੇ ਹਨ। ਇਹੀ ਵਜ੍ਹਾ ਹੈ ਕਿ ਕੈਬਨਿਟ ਵਿਸਥਾਰ ‘ਚ ਕੈਪਟਨ ਦੇ ਕਰੀਬੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਲੀਡਰਾਂ ਨਾਲ ਵੀ ਸੰਪਰਕ ਕਾਇਮ ਕੀਤਾ ਗਿਆ ਤੇ ਮੰਤਰੀ ਮੰਡਲ ਦੇ ਵਿਸਥਾਰ ਲਈ ਉਨ੍ਹਾਂ ਦਾ ਸਲਾਹ ਲਈ ਗਈ। ਕੈਬਨਿਟ ਵਿਸਥਾਰ ‘ਚ ਸੱਤਾ ਵਿਰੋਧੀ ਲਹਿਰ ਨੂੰ ਘੱਟ ਕਰਨ ਦੀ ਕਵਾਇਦ ਵੀ ਕੀਤੀ ਗਈ। ਕਾਂਗਰਸ ਪਾਰਟੀ ਦਾ ਤਰਕ ਰਿਹਾ ਹੈ ਕਿ ਕੈਪਟਨ ਦੇ ਸਾਢੇ 4 ਸਾਲ ਦੇ ਸ਼ਾਸਨ ਕਾਲ ‘ਚ ਸਰਕਾਰ ਖ਼ਿਲਾਫ ਸੱਤਾ ਵਿਰੋਧੀ ਲਹਿਰ ਰਹੀ ਹੈ। ਇਸ ਲਈ ਮੰਤਰੀ ਮੰਡਲ ਵਿਸਥਾਰ ‘ਚ ਨਵੇਂ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਦੇ ਨਾਲ ਹੀ ਚਰਚਾ ਹੋ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦਾ ਰਿਮੋਟ ਕੰਟਰੋਲ ਨਵਜੋਤ ਸਿੰਘ ਸਿੱਧੂ ਦੇ ਕੋਲ ਹੈ ਪਰ ਹਾਈਕਮਾਂਡ ਸਿੱਧੂ ਨੂੰ ਕਾਬੂ ਕਰਨ ਲਈ ਕਈ ਫੈਸਲੇ ਆਪਣੇ ਹਥ ਹੇਠ ਰਖੇਗੀ, ਆਉਣ ਵਾਲੇ ਸਮੇਂ ’ਚ ਚੰਨੀ ਨੂੰ ਵੱਡੇ ਫ਼ੈਸਲਿਆਂ ਲਈ ਦਿੱਲੀ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਹ ਦੱਸਣਾ ਉੱਚਿਤ ਹੋਵੇਗਾ ਕਿ ਚੰਨੀ ਵਲੋਂ ਕੁਰਸੀ ’ਤੇ ਬੈਠਣ ਦੇ ਬਾਅਦ ਜਿਸ ਤਰ੍ਹਾਂ ਤਿੰਨੋਂ ਪੁਲਸ ਕਮਿਸ਼ਨਰ, ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇੰਪਰੂਵਮੈਂਟ ਟਰੱਸਟ ਅਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਹਟਾਇਆ ਗਿਆ ਹੈ ਉਸ ਨੂੰ ਲੈ ਕੇ ਕੁੱਝ ਵਿਧਾਇਕਾਂ ਨੇ ਨਾਰਾਜ਼ਗੀ ਜਤਾਈ ਹੈ।  ਮਾਮਲਾ ਦਿੱਲੀ ਦਰਬਾਰ ’ਚ ਪਹੁੰਚ ਗਿਆ ਹੈ ,ਜਿਸ ਦਾ ਹਾਈਕਮਾਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਅੰਦਰੂਨੀ ਖਿਚੋਤਾਨ ਵੱਧਣ ਤੋਂ ਰੋਕਣ ਲਈ ਅੱਗੇ ਤੋਂ ਵੱਡੇ  ਫ਼ੈਸਲੇ ਲੈਣ ਤੋਂ ਪਹਿਲਾਂ ਸੂਚਨਾ ਦੇਣ ਦੀ ਸ਼ਰਤ ਲਗਾ ਦਿੱਤੀ ਗਈ ਹੈ। ਹਾਈਕਮਾਨ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਹੀ ਅਨਿਰੂਧ ਤਿਵਾਰੀ ਨੂੰ ਚੀਫ਼ ਸੈਕੇਟਰੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹਾਈਕਮਾਨ ਤੋਂ ਮਨਜ਼ੂਰੀ ਮਿਲਣ ਦੇ ਇੰਤਜ਼ਾਰ ’ਚ ਵੀਰਵਾਰ ਨੂੰ ਨਵੇਂ ਐਡਵੋਕੇਟ ਜਨਰਲ ਦੇ ਨਾਮ ਦੀ ਰਸਮੀ ਤੌਰ ’ਤੇ ਘੋਸ਼ਣਾ ਨਹੀਂ ਕੀਤੀ ਗਈ ਤੇ ਦੀਪਇੰਦਰ ਪਟਵਾਲੀਆ ਦਾ ਨਾਮ ਐਲਾਨਣ ਮਗਰੋੰ ਅਨਮੋਲ ਰਤਨ ਸਿਧੂ ਦਾ ਨਾਲ ਐਲਾਨ ਦਿਤਾ ਗਿਆ।

Comment here