ਸਿਆਸਤਖਬਰਾਂਦੁਨੀਆ

ਚਾਰਲਸ ਦੀ ਨਵੀਂ ਡਾਕ ਟਿਕਟ ਦੇ ਡਿਜ਼ਾਈਨ ਤਿਆਰ

ਲੰਡਨ-ਬ੍ਰਿਟੇਨ ਦੇ ਰਾਜਾ ਚਾਰਲਸ ਦੀ ਨਵੀਂ ਡਾਕ ਟਿਕਟ ਬਾਰੇ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਦੀ ਰਾਇਲ ਮੇਲ ਨੇ ਬੁੱਧਵਾਰ ਨੂੰ ਰਾਜਾ ਚਾਰਲਸ III ਦੀ ਤਸਵੀਰ ਵਾਲੀ ਨਵੀਂ ਡਾਕ ਟਿਕਟ ਦੇ ਡਿਜ਼ਾਈਨ ਦਾ ਉਦਘਾਟਨ ਕੀਤਾ ਗਿਆ। ਇਸ ਵਿਚ ਤਾਜ ਦੇ ਬਿਨਾਂ ਚਾਰਲਸ III ਨੂੰ “ਆਮ” ਦਿੱਖ ਵਿੱਚ ਦਿਖਾਇਆ ਗਿਆ ਹੈ। ਪਹਿਲੇ ਅਤੇ ਦੂਜੇ ਵਰਗ ਦੀ ਡਾਕ ਟਿਕਟ ‘ਤੇ ਲਗਾਈ ਗਈ ਬ੍ਰਿਟੇਨ ਦੇ 74 ਸਾਲਾ ਮਹਾਰਾਜਾ ਦੀ ਤਸਵੀਰ ਵਿਚ ਉਨ੍ਹਾਂ ਦਾ ਸਿਰ ਅਤੇ ਗਰਦਨ ਉਨ੍ਹਾਂ ਦੀ ਮਰਹੂਮ ਮਾਂ ਮਹਾਰਾਣੀ ਐਲਿਜ਼ਾਬੈਥ II ਦੇ ਅੰਦਾਜ਼ ਵਿਚ ਦਿਖਾਈ ਦੇ ਰਿਹਾ ਹੈ। ਦੁਕਾਨਾਂ ਅਤੇ ਡਾਕਘਰ ਇਨ੍ਹਾਂ ਨਵੀਆਂ ਟਿਕਟਾਂ ਦੀ ਵਿਕਰੀ ਉਦੋਂ ਤੱਕ ਸ਼ੁਰੂ ਨਹੀਂ ਕਰਨਗੇ, ਜਦੋਂ ਤੱਕ ਕਿ ਮਰਹੂਮ ਮਹਾਰਾਣੀ ਦੀਆਂ ਸਾਰੀਆਂ ਡਾਕ ਟਿਕਟਾਂ ਦੀ ਵਿਕਰੀ ਨਹੀਂ ਹੋ ਜਾਂਦੀ। ਸ਼ਾਹੀ ਪਰੰਪਰਾਵਾਂ ਦਾ ਪਾਲਣ ਕਰਦੇ ਹੋਏ ਚਾਰਲਸ ਦਾ ਚਿਹਰਾ ਖੱਬੇ ਪਾਸੇ ਵੱਲ ਹੈ, ਜੋ ਬਿਲਕੁਲ ਮਹਾਰਾਣੀ ਐਲਿਜ਼ਾਬੈਥ ਦੀ ਤਰ੍ਹਾਂ ਹੈ।

Comment here