ਖਬਰਾਂਖੇਡ ਖਿਡਾਰੀ

ਚਾਨੂ ਨੂੰ ਡਾਮੀਨੋਜ਼ ਤਾਅ ਉਮਰ ਮੁਫਤ ਪੀਜ਼ਾ ਖਵਾਊ

ਟੋਕੀਓ– ਇੱਥੇ ਓਲੰਪਿਕ ਵਿਚ ਭਾਰਤ ਲਈ ਪਹਿਲਾ ਚਾਂਦੀ ਦਾ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿੱਤ ਮਗਰੋਂ ਹੱਸਦੀ ਨੇ ਕਿਹਾ ਸੀ ਕਿ ਬਹੁਤ ਇੰਤਜ਼ਾਰ ਕੀਤਾ ਹੈ, ਹੁਣ ਉਹ ਪੀਜ਼ਾ ਖਾਵੇਗੀ, ਤੇ ਬਹੁਤ ਸਾਰਾ ਪੀਜ਼ਾ ਖਾਵੇਗੀ, ਉਸ ਦੀ ਇੱਛਾ ਦਾ ਮਾਣ ਕਰਦਿਆਂ ਡਾਮੀਨੋਜ਼ ਪੀਜਾ਼ ਦੀ ਇੰਡੀਆ ਫਰੈਂਚਾਈਜ਼ ਨੇ ਵੱਡਾ ਐਲਾਨ ਕੀਤਾ, ਕਿਹਾ ਕਿ ਤੁਸੀਂ ਕਿਹਾ, ਅਸੀਂ ਸੁਣ ਲਿਆ, ਹੁਣ ਚਾਨੂ ਸਾਰੀ ਉਮਰ ਸਾਡਾ ਫਰੀ ਪੀਜ਼ਾ ਖਾਵੇਗੀ। ਚਾਨੂ ਤਾਂ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਮਾਣ ਵਧਿਆ ਹੀ ਹੈ, ਉਸ ਵਾਸਤੇ ਡਾਮੀਨੋਜ਼ ਵਲੋਂ ਕੀਤੇ ਐਲਾਨ ਨੇ ਪੀਜਾ਼ ਲਵਰਜ਼ ਦੇ ਦਿਲ ਵੀ ਜਿੱਤ ਲਏ ਹਨ।

Comment here