ਅਪਰਾਧਸਿਆਸਤਖਬਰਾਂ

ਚਲਦੀ ਕਾਰ ‘ਚ ਗੋਲ਼ੀ ਮਾਰ ਕੇ ਡਰਾਈਵਰ ਦਾ ਕਤਲ

ਖੇਮਕਰਨ-ਪੰਜਾਬ ਵਿਚ ਆਏ ਦਿਨ ਹੱਤਿਆਵਾਂ ਦੀ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖੇਮਕਰਨ ਨੇੜੇ ਕਾਰ ਚਾਲਕ ਵਿਅਕਤੀ ਦੀ ਚਲਦੀ ਕਾਰ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇ ਕੇ ਹਤਿਆਰੇ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸ਼ੇਰਾ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਖੇਮਕਰਨ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਭਿੱਖੀਵਿੰਡ ਤਰਸੇਮ ਮਸੀਹ ਤੇ ਐੱਸਐੱਚਓ ਖੇਮਕਰਨ ਕਵਲਜੀਤ ਰਾਏ ਪਹੁੰਚੇ ਜਿਨ੍ਹਾਂ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਾਰ ਡਰਾਈਵਰ ਨੂੰ ਕੁਝ ਲੋਕ ਥੋੜ੍ਹਾ ਸਮਾਂ ਪਹਿਲਾਂ ਹੀ ਗੱਡੀ ਕਿਰਾਏ ‘ਤੇ ਕਰ ਕੇ ਨਾਲ ਲੈ ਗਏ ਸਨ ਤੇ ਕਸਬਾ ਖੇਮਕਰਨ ਤੋਂ 6 ਕਿਲੋਮੀਟਰ ਦੂਰ ਟਾਹਲੀ ਮੋੜ ਨੇੜੇ ਉਸ ਨੂੰ ਗੋਲ਼ੀ ਮਾਰ ਦਿੱਤੀ। ਰਾਹਗੀਰਾਂ ਵਲੋਂ 108 ਐਂਬੂਲੈਂਸ ਨੂੰ ਫੋਨ ਕਰ ਕੇ ਬੁਲਾਇਆ ਗਿਆ, ਜਿਸ ਨੇ ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਖੇਮਕਰਨ ਵਿਖੇ ਪਹੁੰਚਾਇਆ ਪਰ ਰਸਤੇ ਵਿਚ ਹੀ ਸ਼ੇਰ ਮਸੀਹ ਦੀ ਮੌਤ ਹੋ ਗਈ।

Comment here