ਅਪਰਾਧਖਬਰਾਂਚਲੰਤ ਮਾਮਲੇ

ਚਰਿੱਤਰ ’ਤੇ ਸ਼ੱਕ ਕਾਰਨ 2 ਭੈਣਾਂ ਦਾ ਭਰਾ ਨੇ ਕੀਤਾ ਕਤਲ

ਗੁਰਦਾਸਪੁਰ-ਸਰਹੱਦ ਪਾਰ ਸੂਤਰਾਂ ਮੁਤਾਬਕ ਪਾਕਿਸਤਾਨ ਦੇ ਕਸਬਾ ਗੁੱਜਰ ਖਾਂ ’ਚ ਇਕ ਭਰਾ ਵੱਲੋਂ ਆਪਣੀਆਂ 2 ਭੈਣਾਂ ਨੂੰ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਭਰਾ ਨੇ ਆਪਣੀਆਂ 2 ਭੈਣਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਇਸ ਤਰ੍ਹਾ ਦੂਸਰੇ ਪਾਸੇ ਰਾਵਲਪਿੰਡੀ ਸ਼ਹਿਰ ’ਚ ਇਕ ਪਿਤਾ ਨੇ ਪ੍ਰੇਮ ਸਬੰਧਾਂ ਤੋਂ ਦੁਖੀ ਆਪਣੀ ਧੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਾਵਲਪਿੰਡੀ ਦੇ ਵਾਹ ਕੈਂਟ ਇਲਾਕੇ ਵਿਚ ਮਕਸੂਦ ਖਾਨ ਨੇ ਆਪਣੀ 15 ਸਾਲਾ ਧੀ ਕੇਲਨ ਬੀਬੀ ਦੀ ਹੱਤਿਆ ਕਰਨ ਤੋਂ ਬਾਅਦ ਪੁਲਸ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਸਦੀ ਧੀ ਗੁਆਂਢੀ ਦੇ ਮੁੰਡੇ ਨਾਲ ਪਿਆਰ ਕਰਦੀ ਸੀ। ਉਧਰ, ਗੁੱਜਰ ਖਾਨ ਦੇ ਜਾਤਲੀ ਇਲਾਕੇ ਦਾ ਰਿਜਵਾਨ ਆਪਣੀ ਛੋਟੀ ਭੈਣ ਨਾਜੀਆ ਅਤੇ ਨੌਕੀਨ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ।

Comment here