ਸਿਆਸਤਖਬਰਾਂਦੁਨੀਆ

ਚਰਨੋਬਲ ਪਾਵਰ ਪਲਾਂਟ ਉੱਪਰ ਰੂਸੀ ਫੌਜਾਂ ਦਾ ਕਬਜ਼ਾ

ਕੀਵ- ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਕਿਹਾ ਕਿ ਰੂਸੀ ਫੌਜਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਰੂਸੀ ਫੌਜੀਆਂ ਨੇ ਕੱਲ੍ਹ ਯੂਕ੍ਰੇਨ ‘ਤੇ ਵਿਆਪਕ ਪੱਧਰ ‘ਤੇ ਹਮਲਾ ਕੀਤਾ ਜਿਸ ‘ਚ ਹਵਾਈ ਹਮਲੇ ਅਤੇ ਗੋਲਾਬਾਰੀ ‘ਚ ਉਸ ਦੇ ਸ਼ਹਿਰਾਂ ਅਤੇ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਹਮਲੇ ਦੇ ਨਤੀਜੇ ਵਜੋਂ ਲੋਕ ਟਰੇਨਾਂ ਅਤੇ ਕਾਰਾਂ ਰਾਹੀਂ ਇਲਾਕੇ ਛੱਡ ਰਹੇ ਹਨ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲ ਚੇਨਰੋਬਿਲ ਪ੍ਰਮਾਣੂ ਪਲਾਂਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਯੂਕ੍ਰੇਨ ਦੀ ਸਰਕਾਰ ਨੇ ਕਿਹਾ ਕਿ ਰੂਸੀ ਟੈਂਕ ਅਤੇ ਫੌਜੀ ਸਰਹੱਦ ਪਾਰ ਕਰਕੇ ਉਸ ਦੇ ਇਲਾਕੇ ‘ਚ ਦਾਖਲ ਹੋ ਗਏ ਅਤੇ ਮਾਸਕੋ ‘ਤੇ ‘ਪੂਰੀ ਜੰਗ’ ਛੇਡਣ ਦਾ ਦੋਸ਼ ਲਾਇਆ ਜੋ ਭੂਗੋਲਿਕ ਵਿਵਸਥਾ ਨੂੰ ਫਿਰ ਤੋਂ ਲਿਖਣ ਦੀ ਕੋਸ਼ਿਸ਼ ਹੈ ਅਤੇ ਜਿਸ ਦਾ ਪ੍ਰਭਾਵ ਪੂਰੀ ਦੁਨੀਆ ‘ਤੇ ਦਿਖਣ ਲੱਗਿਆ ਹੈ।

Comment here