ਸ਼੍ਰੀਨਗਰ – ਕਸ਼ਮੀਰ ਘਾਟੀ ਵਿੱਚ ਸਿਆਸੀ ਫਿਜ਼ਾ ਬਦਲ ਰਹੀ ਹੈ, ਇਸ ਸੂਬੇ ਨੂੰ ਲੈਕੇ ਮੋਦੀ ਸਰਕਾਰ ਦੀ ਰਣਨੀਤੀ ‘ਤੇ ਵੀ ਰਾਜਨੀਤਕ ਗਲਿਆਰਿਆਂ ਵਿੱਚ ਚਰਚਾ ਤੇਜ਼ ਹੈ। ਜੰਮੂ-ਕਸ਼ਮੀਰ ਵਿੱਚ ਮੁੜ ਚੋਣਾਂ ਕਰਵਾਉਣ ਨੂੰ ਲੈ ਕੇ ਪੂਰਨ ਰਾਜ ਦਾ ਦਰਜਾ ਦੇਣ ਤੱਕ, ਕਈ ਅਜਿਹੇ ਮੁੱਦੇ ਹਨ ਜਿਨ੍ਹਾਂ ‘ਤੇ ਹੁਣ ਖੁੱਲ੍ਹ ਕੇ ਚਰਚਾ ਹੋਣ ਲੱਗੀ ਹੈ। ਅਜਿਹੀ ਹੀ ਇੱਕ ਚਰਚਾ ਜੰਮੂ-ਕਸ਼ਮੀਰ ਵਿੱਚ ਕੇਂਦਰੀ ਮੰਤਰੀਆਂ ਦੇ ਦੌਰੇ ਨੂੰ ਲੈ ਕੇ ਹੈ। ਇੱਕ ਜਾਣਕਾਰੀ ਮੁਤਾਬਕ 70 ਕੇਂਦਰੀ ਮੰਤਰੀ ਸਤੰਬਰ 10 ਤੋਂ ਜੰਮੂ-ਕਸ਼ਮੀਰ ਦਾ ਦੌਰਾ ਕਰ ਸਕਦੇ ਹਨ। ਸਾਰਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਸਪੱਸ਼ਟ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਨ੍ਹਾਂ ਨੂੰ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿੱਚ ਜਾਣਾ ਹੈ। ਉੱਥੇ ਦੀ ਜਨਤਾ ਨਾਲ ਸਿੱਧਾ ਸੰਪਰਕ ਕਰਨਾ ਹੈ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਾਉਣਾ ਅਤੇ ਹੱਲ ਕਰਨਾ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਕੇਂਦਰ ਦੇ ਵਿਕਾਸ ਕੰਮ ਕਿੰਨੇ ਪੂਰੇ ਹੋ ਰਹੇ ਹਨ, ਇਸ ਦੀ ਵੀ ਸਮੀਖਿਆ ਹੋਣੀ ਹੈ। ਹੁਣ ਇਹ ਸਾਰੀ ਜ਼ਿੰਮੇਵਾਰੀ ਇਨ੍ਹਾਂ 70 ਕੇਂਦਰੀ ਮੰਤਰੀਆਂ ਨੂੰ ਸੌਂਪ ਦਿੱਤੀ ਗਈ ਹੈ ਜਿਨ੍ਹਾਂ ਨੂੰ 9 ਹਫਤਿਆਂ ਦੇ ਅੰਦਰ ਕੇਂਦਰ ਦੇ ਇਸ ਮਿਸ਼ਨ ਨੂੰ ਸਫਲ ਬਣਾਉਣਾ ਹੈ। ਇਸ ਬਾਰੇ ਬੀਜੇਪੀ ਨੇਤਾ ਰਵਿੰਦਰ ਰੈਨਾ ਨੇ ਵਿਸਥਾਰ ਨਾਲ ਦੱਸਿਆ ਹੈ। ਉਹ ਕਹਿੰਦੇ ਹਨ ਕਿ 70 ਕੇਂਦਰੀ ਮੰਤਰੀ ਆਉਣਗੇ ਅਤੇ ਦੂਰ-ਦਰਾਡੇ ਵਾਲੇ ਇਲਾਕਿਆਂ ਦਾ ਦੌਰਾ ਕਰਨਗੇ। ਹਰ ਜਗ੍ਹਾ ‘ਤੇ ਜਨਤਾ ਦਰਬਾਰ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੇ ਉੱਥੇ ਪਹੁੰਚ ਕੇ ਵਿਕਾਸ ਕੰਮ ਦੀ ਵੀ ਸਮੀਖਿਆ ਕਰਨਗੇ। ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਘਾਟੀ ਦਾ ਦੌਰਾ ਕਰਨ ਪਰ ਅਜੇ ਅਧਿਕਾਰਿਕ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਹੈ। ਪਰ ਮੰਤਰੀਆਂ ਦੇ ਦੌਰੇ ਨੂੰ ਲੈ ਕੇ ਹੀ ਓਥੇ ਅਵਾਮ ਦੇ ਵੱਡੇ ਹਿੱਸੇ ਚ ਉਤਸ਼ਾਹ ਪਾਇਆ ਜਾ ਰਿਹਾ ਹੈ।
Comment here