ਸਿਆਸਤਖਬਰਾਂਦੁਨੀਆ

ਚਮਨ ’ਚ 50 ਹਜ਼ਾਰ ਕਾਰੋਬਾਰੀਆਂ ਦਾ ਵਪਾਰ ਸੰਕਟ ’ਚ

ਇਸਲਾਮਾਬਾਦ-ਚਮਨ ਚੈਂਬਰ ਆਫ ਕਾਮਰਸ ਦੇ ਸਾਬਕਾ ਪ੍ਰਧਾਨ ਜਮਾਲੁੱਦੀਨ ਅਕਚਕਜਈ ਨੇ ਕਿਹਾ ਕਿ ਇਹ ਕ੍ਰਾਸਿੰਗ ਬੰਦ ਹੋਣ ਨਾਲ ਹਰ ਦਿਨ ਕਾਰੋਬਾਰੀਆਂ ਨੂੰ ਦਸ ਕਰੋੜ ਰੁਪਏ ਦਾ ਰੋਜ਼ ਦਾ ਨੁਕਸਾਨ ਹੋ ਰਿਹਾ ਹੈ। ਚਮਨ ਅਸਲ ’ਚ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀਆਂ ਦੋ ਅਹਿਮ ਕ੍ਰਾਸਿੰਗ ’ਚੋਂ ਇਕ ਹੈ। ਦੂਜੀ ਅਹਿਮ ਕ੍ਰਾਸਿੰਗ ਉੱਤਰ ’ਚ ਸਥਿਤ ਤੋਰਖਾਮ ਹੈ। ਪਾਕਿਸਤਾਨ ਤੇ ਅਫ਼ਗਾਨਿਸਤਾਨ ਸਰਹੱਦ ’ਤੇ ਸਥਿਤ ਚਮਨ ਕ੍ਰਾਂਸਿੰਗ ਦੇ ਬੰਦ ਹੋਣ ਨਾਲ ਉੱਥੋਂ ਦੇ ਕਾਰੋਬਾਰ ਕਰਨ ਵਾਲੇ ਕਰੀਬ ਛੋਟੇ ਤੇ ਦਰਮਿਆਨੇ 50 ਹਜ਼ਾਰ ਕਾਰੋਬਾਰੀਆਂ ਦੀ ਨੌਕਰੀ ਚਲੀ ਗਈ ਹੈ।

Comment here