ਖਬਰਾਂਚਲੰਤ ਮਾਮਲੇਮਨੋਰੰਜਨ

ਚਮਕੀਲਾ ਦੀ ਬਾਇਓਪਿਕ ਫਿਲਮ ‘ਤੇ ਲੱਗੀ ਰੋਕ ਹਟੀ

ਲੁਧਿਆਣਾ-ਇਥੋਂ ਦੀ ਅਦਾਲਤ ‘ਚ ਚੱਲ ਰਹੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਫਿਲਮ ‘ਤੇ ਲੱਗੀ ਰੋਕ ਹਟਾ ਲਈ ਗਈ ਹੈ। ਰਿਲਾਇੰਸ ਐਂਟਰਟੇਨਮੈਂਟ ਵੱਲੋਂ ਲੜ ਰਹੇ ਵਕੀਲ ਨੇ ਇਸ ਦੀ ਪੁਸ਼ਟੀ ਕੀਤੀ ਹੈ।ਹੁਣ ਬਾਲੀਵੁੱਡ ਵੱਲੋਂ ਅਮਰ ਸਿੰਘ ਚਮਕੀਲਾ ‘ਤੇ ਬਣੀ ਫਿਲਮ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਰਿਲਾਇੰਸ ਇੰਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ, ਅਭਿਨੇਤਾ ਦਲਜੀਤ ਦੋਸਾਂਝ, ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਮ੍ਰਿਤਕ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਨੂੰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ’ਤੇ ਬਾਇਓਪਿਕ (ਫਿਲਮ) ਦੇ ਪ੍ਰਸਾਰਣ, ਰਿਲੀਜ਼, ਅਪਲੋਡ, ਸਟ੍ਰੀਮਿੰਗ ਨਾਲ ਰੋਕ ਲਗਾ ਦਿੱਤੀ ਸੀ।

Comment here