ਅਪਰਾਧਸਿਆਸਤਖਬਰਾਂ

ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ

ਸ੍ਰੀ ਫਤਹਿਗੜ੍ਹ ਸਾਹਿਬ-ਘੱਲੂਘਾਰਾ ਦਿਵਸ ਹਫ਼ਤਾ 1 ਜੂਨ ਤੋਂ ਸੁਰੂ ਹੋ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਫਲੈਗ ਮਾਰਚ ਕੱਢੇ ਜਾ ਰਹੇ ਹਨ। ਇਸੇ ਤਹਿਤ ਹੀ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਸਹਿਰ ਵਿੱਚ ਵੱਖ-ਵੱਖ ਥਾਵਾਂ ਉੱਤੇ ਫਲੈਗ ਮਾਰਚ ਕੱਢਿਆ ਗਿਆ ਅਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਇਸੇ ਤਰ੍ਹਾਂ ਸਹਿਰ ਵਿੱਚ ਪੁਲਿਸ ਨੇ ਰੇਲਵੇ ਸਟੇਸ਼ਨ, ਬਜ਼ਾਰਾਂ ਅਤੇ ਬੱਸ ਸਟੈਂਡਾਂ ਦੇ ਨਾਲ-ਨਾਲ ਭੀੜ ਵਾਲੀਆਂ ਥਾਵਾ ਉੱਤੇ ਗਸ਼ਤ ਵੀ ਵਧਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ. ਪੀਬੀਆਈ ਚੰਦ ਸਿੰਘ ਅਤੇ ਡੀ.ਐਸ.ਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਫਤਿਹਗੜ੍ਹ ਸਾਹਿਬ ਵਿੱਚ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਸਰਹਿੰਦ, ਫਤਿਹਗੜ੍ਹ ਸਾਹਿਬ, ਪੁਰਾਣੀ ਸਰਹਿੰਦ, ਬ੍ਰਾਹਮਣ ਮਾਜਰਾ, ਰੇਲਵੇ ਰੋੜ, ਹਮਾਯੂੰਪੁਰ ਸਮੇਤ ਵੱਖ-ਵੱਖ ਬਜ਼ਾਰਾਂ ਵਿੱਚ ਪੁਲਿਸ ਨੇ ਫਲੈਗ ਮਾਰਚ ਕੱਢਿਆ ਹੈ। ਇਸੇ ਤਰਾਂ ਪੁਲਿਸ ਦੇ ਜਵਾਨ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਕਰਕੇ ਜਿਲ੍ਹੇ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦੇ ਬਜ਼ਾਰਾਂ ਵਿੱਚ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾ ਉੱਤੇ ਵੀ ਵੱਖ-ਵੱਖ ਪੁਲਿਸ ਦੀਆਂ ਟੀਮਾ ਬਾਰੀਕੀ ਨਾਲ ਚੈਕਿੰਗ ਕਰ ਰਹੀਆਂ ਹਨ। ਸਰਹਿੰਦ-ਚੰਡੀਗੜ੍ਹ ਰੋਡ ਉੱਤੇ ਚੁੰਨੀ ਵਿਖੇ, ਸਰਹਿੰਦ-ਅੰਬਾਲਾ ਰੋਡ ਉੱਤੇ ਰਾਜਿੰਦਰਗੜ੍ਹ ਕੋਲ ਜੀ.ਟੀ ਰੋਡ ਉੱਤੇ, ਸਰਹਿੰਦ-ਲੁਧਿਆਣਾ ਰੋਡ ਉੱਤੇ ਭਾਦਲਾ ਕੋਲ ਜੀ. ਟੀ. ਰੋੜ ਉੱਤੇ, ਸਰਹਿੰਦ-ਭਾਦਸੋ ਰੋਡ ਉੱਤੇ ਪਿੰਡ ਭਮਾਰਸੀ ਕੋਲ, ਖਮਾਣੋ-ਚੰਡੀਗੜ੍ਹ ਰੋਡ ਉੱਤੇ, ਅਮਲੋਹ-ਭਾਦਸੋ ਰੋਡ ਉੱਤੇ ਅਤੇ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡੀ.ਐਸ.ਪੀ ਅਤੇ ਐਸ.ਐੱਚ.ਓਜ ਦੀ ਅਗਵਾਈ ਵਿੱਚ ਟੀਮਾਂ ਵੱਖ-ਵੱਖ ਥਾਵਾਂ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜ਼ਾਜ਼ਤ ਨਹੀ ਦਿੱਤੀ ਜਾਵੇਗੀ, ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਮੁਹੱਲੇ ਜਾਂ ਪਿੰਡ ਵਿਚ ਕੋਈ ਅਣਪਛਾਤਾਂ ਵਿਅਕਤੀ ਵਾਰ-ਵਾਰ ਚੱਕਰ ਲਗਾਉਦਾ ਦਿਖਦਾ ਹੈ ਜਾਂ ਕੋਈ ਅਣਪਛਾਤੀ ਵਸਤੂ ਪਈ ਦਿਖੇ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਵੋ।ਜੇਕਰ ਕੋਈ ਵਿਅਕਤੀ ਕਿਰਾਏਦਾਰ ਜਾਂ ਨੌਕਰ ਰੱਖਦਾ ਹੈ ਤਾਂ ਉਸਦੀ ਪੂਰੀ ਜਾਣਕਾਰੀ ਸਬੰਧਿਤ ਪੁਲਿਸ ਥਾਣੇ ਵਿੱਚ ਦੇਵੋ। ਕਿਸੇ ਵੀ ਅਣਜਾਣ ਵਿਅਕਤੀ ਤੋਂ ਕੁੱਝ ਲੈ ਕੇ ਨਾ ਖਾਵੋ। ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ, ਉਸਦੀ ਸੂਚਨਾ ਵੀ ਤੁਰੰਤ ਪੁਲਿਸ ਨੂੰ ਦੇਵੋ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Comment here