ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਘੱਟ ਗਿਣਤੀਆਂ ਨੂੰ ਖਤਰਾ ਭਾਰਤ ਚ ਨਹੀਂ, ਅਮਰੀਕਾ ਚ ਜ਼ਿਆਦਾ -ਭਾਜਪਾ ਨੇਤਾ

ਕਿਹਾ-ਭਾਰਤੀ ਫੌਜ ਵਿਚ ਸਿੱਖ ਅਫ਼ਸਰਾਂ ਦੀ ਘਾਟ – ਲਾਲਪੁਰਾ

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਖਤਰਾ ਭਾਰਤ ਵਿਚ ਨਹੀਂ, ਬਲਕਿ ਅਮਰੀਕਾ ਵਿਚ ਜ਼ਿਆਦਾ ਹੈ ।  ਉਨ੍ਹਾਂ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਨੂੰ ਵੱਡਾ ਖਤਰਾ ਦੱਸ ਕੇ ਅਮਰੀਕਾ ਦਾ ਮੀਡੀਆ ਗੁਮਰਾਹਕੁਨ ਪ੍ਰਚਾਰ ਕਰਨ ਵਿਚ ਲੱਗਿਆ ਹੋਇਆ ਹੈ ।ਉਨ੍ਹਾਂ ਕਿਹਾ ਕਿ ਨਿਊਯਾਰਕ ਵਿਚ ਪਿਛਲੇ ਸਮੇਂ ਦੌਰਾਨ ਸੜਕ ‘ਤੇ ਜਾ ਰਹੇ ਦੋ ਸਿੱਖਾਂ ਉੱਪਰ ਵੀ ਕਾਤਲਾਨਾ ਹਮਲਾ ਕੀਤਾ ਗਿਆ, ਜੋ ਇਹ ਸਾਫ ਸੰਕੇਤ ਦੇ ਰਿਹਾ ਹੈ ਕਿ ਉਸ ਮੁਲਕ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ । ਲਾਲਪੁਰਾ  ਨੇ ਦੱਸਿਆ ਕਿ ਉਹ ਛੇ ਘੱਟ ਗਿਣਤੀ ਵਰਗ, ਜਿਨ੍ਹਾਂ ਵਿਚ ਸਿੱਖਾਂ ਤੋਂ ਇਲਾਵਾ ਜੈਨੀ, ਬੋਧੀ, ਮੁਸਲਮਾਨ, ਇਸਾਈ ਅਤੇ ਪਾਰਸੀ ਸ਼ਾਮਿਲ ਹਨ ਦੀ ਨੁਮਾਇੰਦਗੀ ਕਰਦੇ ਹਨ । ਦੇਸ਼ ਵਿਚ ਪਾਰਸੀਆਂ ਦੀ ਘਟ ਰਹੀ ਗਿਣਤੀ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਵਰਗ ਦਾ ਦੇਸ਼ ਦੀ ਤਰੱਕੀ ਵਿਚ ਵੱਡਾ ਹਿੱਸਾ ਰਿਹਾ ਹੈ ਅਤੇ ਇਸ ਵਰਗ ਨੇ ਜਿੱਥੇ ਜਨਰਲ ਮਾਨਕਸ਼ਾਹ ਵਰਗੇ ਫੌਜੀ ਜਰਨੈਲ ਦਿੱਤੇ ਹਨ, ਉੱਥੇ ਇਸ ਵਰਗ ਦੇ ਜੱਜ, ਵਕੀਲ ਅਤੇ ਇੰਡਸਟਰੀਜ਼ ‘ਚ ਟਾਟਾ ਵਰਗੇ ਘਰਾਣਿਆਂ ਅੰਦਰ ਪਾਰਸੀ ਵਰਗ ਦੀ ਹੋਂਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ | ਉਨ੍ਹਾਂ ਮੰਨਿਆ ਕਿ ਰੈਂਜਮੈਂਟਾਂ ਵਿਚ ਸਿੱਖ ਫੌਜੀ ਜਵਾਨਾਂ ਦੀ ਭਰਤੀ ਤਾਂ ਹੋ ਰਹੀ ਹੈ ਪਰ ਅਫਸਰ ਕੇਡਰ ਵਿਚ ਸਿੱਖਾਂ ਦੀ ਭਰਤੀ ਨਾਮਾਂਤਰ ਹੈ ।

Comment here