ਸਿਹਤ-ਖਬਰਾਂਖਬਰਾਂਦੁਨੀਆ

ਘੱਟ ਉਮਰ ਦੇ ਲੋਕਾਂ ਨੂੰ ਵੀ ਦਿਲ ਦੇ ਦੌਰੇ ਦਾ ਖਤਰਾ

ਅੱਜ ਵਿਸ਼ਵ ਹਾਰਟ ਡੇਅ ਤੇ ਵਿਸ਼ੇਸ਼-

ਦਿਲ ਦੇ ਰੋਗੀਆਂ ਦੀ ਵੱਧਦੀ ਸੰਖਿਆ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ’ਚ ਵਿਸ਼ਵ ਹਾਰਟ ਦਿਵਸ ਸਾਲ 2000 ਤੋਂ ਮਨਾਉਣ ਦਾ ਐਲਾਨ ਕੀਤਾ। ਪਹਿਲਾਂ ਇਹ ਦਿਵਸ ਸਤੰਬਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ, ਪਰ ਸਾਲ 2014 ਤੋਂ ਵਿਸ਼ਵ ਹਾਰਟ ਦਿਵਸ 29 ਸਤੰਬਰ ਨੂੰ ਮਨਾਇਆ ਜਾਣ ਲੱਗਾ। ਵਿਸ਼ਵ ’ਚ ਹਾਰਟ ਅਟੈਕ ਦੇ ਰੋਗੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਨੀਆ ਭਰ ’ਚ ਕੀਤੀਆਂ ਜਾ ਰਹੀਆਂ ਖੋਜਾਂ ਤੇ ਸਰਵੇ ਰਿਪੋਰਟ ’ਚ ਇਹ ਖ਼ੁਲਾਸਾ ਹੋ ਰਿਹਾ ਹੈ ਕਿ ਅੱਜਕੱਲ੍ਹ ਘੱਟ ਉਮਰ ਦੇ ਲੋਕਾਂ ਨੂੰ ਵੀ ਹਾਰਟ ਅਟੈਕ ਦੀ ਸਮੱਸਿਆ ਹੋ ਰਹੀ ਹੈ। ਅਜਿਹੇ ’ਚ ਵਿਸ਼ਵ ਹਾਰਟ ਡੇਅ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਹਾਰਟ ਪ੍ਰਤੀ ਸਤਰਕ ਕਰਨਾ ਹੈ।

ਹਾਰਟ ਸਾਡੇ ਸਰੀਰ ਦਾ ਇਕ ਬੇਹੱਦ ਮਹੱਤਵਪੂਰਨ ਅੰਗ ਹੈ ਅਤੇ ਇਸਦੀ ਸਿਹਤ ਪ੍ਰਤੀ ਸਾਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਹਾਲ ਹੀ ਦੇ ਦਿਨਾਂ ’ਚ ਘੱਟ ਉਮਰ ਦੇ ਲੋਕਾਂ ’ਚ ਵੀ ਹਾਰਟ ਅਟੈਕ ਦੀ ਸਮੱਸਿਆ ਆਉਣ ਲੱਗੀ ਹੈ। ਇਹੀ ਕਾਰਨ ਹੈ ਕਿ ਦਿਲ ਦੀ ਸਿਹਤ ਪ੍ਰਤੀ ਲੋਕਾਂ ਨੂੰ ਚੌਕਸ ਕਰਨ ਲਈ ਹਰ ਸਾਲ 29 ਸਤੰਬਰ ਨੂੰ ਵਿਸ਼ਵ ਹਾਰਟ ਦਿਵਸ ਮਨਾਇਆ ਜਾਂਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਇਸਦੇ ਇਲਾਵਾ ਗਲ਼ਤ ਖਾਣ-ਪੀਣ ਅਤੇ ਜੀਵਨ ਸ਼ੈਲੀ ਕਾਰਨ ਵੀ ਦਿਲ ਦੀ ਸਿਹਤ ’ਤੇ ਅਸਰ ਪੈਂਦਾ ਹੈ।

 ਦਿਲ ਦਾ ਖ਼ਿਆਲ ਰੱਖਣ ਲਈ ਕੁਝ ਚੀਜ਼ਾਂ-

– ਆਪਣੇ ਹਾਰਟ ਦੀ ਸਿਹਤ ਜੇਕਰ ਠੀਕ ਰੱਖਣੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਰੂਟੀਨ ’ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ। ਦੇਰ ਰਾਤ ਤਕ ਜਾਗਣ ਤੋਂ ਬਚੋ ਅਤੇ ਰਾਤ ’ਚ ਜ਼ਿਆਦਾ ਗੈਜ਼ੇਟਸ ਦੇ ਇਸਤੇਮਾਲ ਤੋਂ ਬਚੋ।

– ਖਾਣ-ਪੀਣ ਦਾ ਵੀ ਵਿਸ਼ੇਸ਼ ਖ਼ਿਆਲ ਰੱਖੋ ਅਤੇ ਡਾਈਟ ’ਚ ਲੋਅ ਕਾਰਬ ਤੇ ਫੈਟ ਯੁਕਤ ਭੋਜਨ ਜ਼ਿਆਦਾ ਖਾਓ। ਕੋਸ਼ਿਸ਼ ਕਰੋ ਕਿ ਸ਼ਾਮ ਨੂੰ 6 ਜਾਂ 7 ਵਜੇ ਤੋਂ ਬਾਅਦ ਕੁਝ ਵੀ ਖਾਣਾ ਨਾ ਖਾਓ। ਇਸਤੋਂ ਇਲਾਵਾ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਤੇ ਫਾਈਬਰ ਯੁਕਤ ਖਾਣਾ ਲਓ।

– ਕਸਰਤ ਦਾ ਵੀ ਵਿਸ਼ੇਸ਼ ਧਿਆਨ ਰੱਖੋ। ਦਿਲ ਦੀ ਸਿਹਤ ਲਈ ਕਾਰਡੀਓ ਐਕਸਰਸਾਈਜ਼ ਨੂੰ ਬਿਹਤਰ ਮੰਨਿਆ ਜਾਂਦਾ ਹੈ। ਰੋਜ਼ ਘੱਟ ਤੋਂ ਘੱਟ 40 ਮਿੰਟ ਬ੍ਰਿਕਸ ਵਾਕ ਕਰੋ ਜਾਂ ਸਾਈਕਲ ਚਲਾਓ। ਇਸਤੋਂ ਇਲਾਵਾ ਸਵੀਮਿੰਗ ਵੀ ਫਾਇਦਾ ਦਿੰਦੀ ਹੈ।

 

 

Comment here