ਅਪਰਾਧਸਿਆਸਤਖਬਰਾਂ

ਘੁਸਪੈਠ ਕੋਸ਼ਿਸ਼ ਦੌਰਾਨ ਸੁਰੱਖਿਆ ਫ਼ੋਰਸਾਂ ਵਲੋਂ ਅੱਤਵਾਦੀ ਢੇਰ

ਕੁਪਵਾੜਾ-ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰਦੇ ਹੋਏ ਇਕ ਅੱਤਵਾਦੀ ਢੇਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਸ ਕੋਲੋਂ ਇਕ ਏ.ਕੇ.-47 ਅਤੇ 7 ਗ੍ਰਨੇਡ ਬਰਾਮਦ ਕੀਤੇ ਗਏ ਹਨ। ਪੁਲਸ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਜੁਮਾਗੁੰਡ ਇਲਾਕੇ ‘ਚ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਐਨਕਾਊਂਟਰ ਹਾਲੇ ਵੀ ਜਾਰੀ ਹੈ। ਬਿਆਨ ਅਨੁਸਾਰ ਕਈ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਜੰਮੂ ਕਸ਼ਮੀਰ ‘ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਇਸ ਤੋਂ ਪਹਿਲਾਂ 24 ਘੰਟਿਆਂ ਦੇ ਅੰਤਰਾਲ ‘ਚ 9 ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ। ਫ਼ੌਜ, ਸੀ.ਆਰ.ਪੀ.ਐੱਫ. ਅਤੇ ਕਸ਼ਮੀਰ ਪੁਲਸ ਨੇ ਮਿਲ ਕੇ ਇਹ ਅੱਤਵਾਦੀ ਢੇਰ ਕੀਤੇ। ਇਹ ਐਨਕਾਊਂਟਰ ਅਨੰਤਨਾਗ, ਕੁਲਗਾਮ ਅਤੇ ਪੰਥਾ ਚੌਕ ਇਲਾਕੇ ‘ਚ ਹੋਏ।

Comment here