ਖਬਰਾਂਖੇਡ ਖਿਡਾਰੀ

ਘਾਟੀ ਦੀਆਂ ਦੋ ਲੜਕੀਆਂ ਨੇ ਰਾਸ਼ਟਰੀ ਚੈਂਪੀਅਨਸ਼ਿਪ ’ਚ ਜਿੱਤੇ ਤਮਗੇ

ਸ਼੍ਰੀਨਗਰ-ਕਸ਼ਮੀਰ ਦੇ ਗਾਂਦਰਬਲ ਜ਼ਿਲੇ ਦੇ ਆਰ. ਪੀ. ਸਕੂਲ ਵਿਚ ਪੜ੍ਹਦੀਆਂ 5ਵੀਂ ਕਲਾਸ ਦੀਆਂ 2 ਕਸ਼ਮੀਰੀ ਲੜਕੀਆਂ ਨੇ ਰਾਸ਼ਟਰੀ ਪੇਨਲ ਮਿਲਤ ਚੈਂਪੀਅਨਸ਼ਿਪ ਵਿਚ ਸੋਨ ਤੇ ਕਾਂਸੀ ਤਮਗੇ ਜਿੱਤ ਕੇ ਘਾਟੀ ਦਾ ਨਾਮ ਰੌਸ਼ਨ ਕੀਤਾ ਹੈ। ਨਵਰੀਨ ਜਹੂਰ ਤੇ ਸਾਦੀਆ ਮੁਸ਼ਤਾਕ 2 ਅਜਿਹੀਆਂ ਲੜਕੀਆਂ ਹਨ, ਜਿਨ੍ਹਾਂ ਨੇ ਦਸੰਬਰ ਵਿਚ ਹਰਿਆਣਾ ਵਿਚ ਆਯੋਜਿਤ ਪੇਨਲ ਮਿਤਲ ਚੈਂਪੀਅਨਸ਼ਪ ਵਿਚ ਸੋਨ ਤੇ ਕਾਂਸੀ ਤਮਗੇ ਜਿੱਤੇ।
ਨਵਰੀਨ ਤੇ ਸਾਦੀਆਂ ਨੇ ਯੂ. ਕੇ. ਜੀ. ਕਲਾਸ ਤੋਂ ਇਸ ਖੇਡ ਲਈ ਅਭਿਆਸ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੜਕੀਆਂ ਨੂੰ ਮਾਰਸ਼ਲ ਆਰਟ ਵਿਚ ਕਾਫੀ ਦਿਲਚਸਪੀ ਸੀ। ਖੇਡ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਅਸੀਂ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਉਨ੍ਹਾਂ ਨੂੰ ਕੋਚ ਮੁਰਤਜਾ ਬਖਤ ਦੀ ਸਥਾਨਕ ਅਕੈਡਮੀ ਵਿਚ ਭਰਤੀ ਕਰਵਾਇਆ।
ਚੈਂਪੀਅਨ ਵਿਚ ਤਮਗਾ ਜਿੱਤਣ ਤੋਂ ਬਾਅਦ ਨਵਰੀਨ ਤੇ ਸਾਦੀਓ ਦੋਵੇਂ ਹੁਣ ਕੌਮਾਂਤਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਚਾਹੁੰਦੀਆਂ ਹਨ। ਦੋਵਾਂ ਨੇ ਕਿਹਾ ਕਿ ਉਹ ਓਲੰਪਿਕ ਵਿਚ ਹਿੱਸਾ ਲੈ ਕੇ ਦੇਸ਼ ਲਈ ਤਮਗਾ ਜਿੱਤਣਾ ਚਾਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਦੇ ਕੋਚ ਬਖਤ ਦਾ ਕਹਿਣਾ ਹੈ ਕਿ ਦੋਵੇਂ ਲੜਕੀਆਂ ਅਜੇ ਕਾਫੀ ਛੋਟੀਆਂ ਹਨ ਤੇ ਕੌਮਾਂਤਰੀ ਪੱਧਰ ’ਤੇ ਕਿਸੇ ਵੀ ਪ੍ਰਤੀਯੋਗਿਤਾ ਵਿਚ ਅਜੇ ਹਿੱਸਾ ਨਹੀਂ ਲੈ ਸਕਦੀਆਂ ਹਨ। ਕੋਚ ਨੇ ਕਿਹਾ ਕਿ ਅਜਿਹਾ ਕਰਨ ਲਈ ਉਨ੍ਹਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ।

Comment here