ਸ਼੍ਰੀਨਗਰ–ਘਾਟੀ ਵਿਚ ਅੱਤਵਾਦੀ ਸਰਗਰਮੀਆਂ ਜਾਰੀ ਹਨ। ਜੰਮੂ-ਕਸ਼ਮੀਰ ਦੇ ਸੋਪੋਰ ਉਪ ਜਿਲੇ ਵਿਚ ਸੁਰੱਖਿਆ ਫੋਰਸਾਂ ਨੇ ਲਗਭਗ 3 ਕਿਲੋ ਦੇ ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ. ਈ. ਡੀ.) ਦਾ ਪਤਾ ਲਾ ਕੇ ਨਕਾਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ 52 ਰਾਸ਼ਟਰੀ ਰਾਈਫਲਸ ਨੂੰ ਸਵੇਰੇ ਲਗਭਗ ਸਾਢੇ 6 ਵਜੇ ਸੋਪੋਰ-ਕੁਪਵਾੜਾ ਬਾਈਪਾਸ ਦੇ ਤੁਲੀਬਲ ਇਲਾਕੇ ਵਿਚ 3 ਕਿਲੋ ਆਈ. ਈ. ਡੀ. ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਵਿਸਫੋਟਕ ਨੂੰ ਮੁੱਖ ਸੜਕ ਦੇ ਕੰਢੇ ਖੱਡੇ ਵਿਚ ਦਬਾ ਕੇ ਰੱਖਿਆ ਗਿਆ ਸੀ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਸਥਿਤੀ ਨੂੰ ਦੇਖਦੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖੇਤਰ ਦੀ ਘੇਰਾਬੰਦੀ ਕਰਦੇ ਹੋਏ ਤੁਰੰਤ ਆਵਾਜਾਈ ਨੂੰ ਰੋਕ ਦਿੱਤਾ ਗਿਆ। ਬੰਬ ਨਸ਼ਟ ਕਰਨ ਵਾਲੀ ਟੀਮ ਨੂੰ ਬੁਲਾਇਆ ਗਿਆ ਅਤੇ ਖੋਜੀ ਸਵਾਨ ਨੇ ਵਿਸਫੋਟਕ ਆਈ. ਈ. ਡੀ. ਮੌਜੂਦ ਹੋਣ ਦੀ ਪੁਸ਼ਟੀ ਕੀਤੀ।
ਘਾਟੀ ’ਚ ਸੁਰੱਖਿਆ ਫੋਰਸਾਂ ਨੇ 3 ਕਿਲੋ ਆਈ. ਈ. ਡੀ. ਕੀਤਾ ਨਕਾਰਾ

Comment here