ਅਪਰਾਧਸਿਆਸਤਖਬਰਾਂ

ਘਾਟੀ ’ਚ ਸ਼ੱਕੀ ਬੈਗ ਮਿਲਣ ’ਤੇ ਮਚਿਆ ਹੜਕੰਪ

ਜੰਮੂ-ਅੱਤਵਾਦੀ ਭਾਰੀ ਨੁਕਸਾਨ ਪਹੁੰਚਾਉਣ ਲਈ ਆਈ.ਈ.ਡੀ ਦੀ ਵਰਤੋਂ ਕਰਦੇ ਹਨ। ਹੁਣੇ ਜਿਹੇ ਸ਼੍ਰੀਨਗਰ ’ਚ ਦੀਵਾਲੀ ਦੇ ਤਿਉਹਾਰ ’ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ, ਸੋਮਵਾਰ ਸਵੇਰੇ ਸ੍ਰੀਨਗਰ ਦੇ ਪਰੀਮਪੋਰਾ ਇਲਾਕੇ ’ਚ ਇਕ ਸ਼ੱਕੀ ਬੈਗ ਮਿਲਣ ਨਾਲ ਹੜਕੰਪ ਮਚ ਗਿਆ। ਇਸ ਬੈਗ ’ਚ ਆਈ.ਈ.ਡੀ ਵਿਸਫੋਟਕ ਹੋਣ ਦਾ ਸ਼ੱਕ ਸੀ।
ਆਈ.ਈ.ਡੀ ਵੀ ਇਕ ਕਿਸਮ ਦਾ ਬੰਬ ਹੈ, ਪਰ ਇਹ ਫੌਜੀ ਬੰਬਾਂ ਤੋਂ ਵੱਖਰਾ ਹੈ। ਜਦੋਂ ਇਸ ਥੈਲੇ ਦੀ ਪੁਲਸ, ਸੀ.ਆਰ.ਪੀ.ਐਫ਼ ਅਤੇ ਫੌਜ ਦੇ ਦਸਤੇ ਨੇ ਤਲਾਸ਼ੀ ਲਈ ਤਾਂ ਇਸ ’ਚ ਯੂਰੀਆ ਅਤੇ ਗੈਸ ਸਿਲੰਡਰ ਮਿਲੇ। ਹਾਲਾਂਕਿ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ।
ਦਰਅਸਲ ਅੱਤਵਾਦੀ ਭਾਰੀ ਨੁਕਸਾਨ ਲਈ ਆਈ.ਈ.ਡੀ ਧਮਾਕੇ ਨੂੰ ਅੰਜ਼ਾਮ ਦਿੰਦੇ ਹਨ। 2016 ’ਚ ਅੱਤਵਾਦੀਆਂ ਨੇ ਪਠਾਨਕੋਟ ਏਅਰਬੇਸ ’ਤੇ ਆਈ.ਈ.ਡੀ ਧਮਾਕੇ ਰਾਹੀਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਸ ’ਚ ਲੋਕ ਵੱਡੇ ਪੱਧਰ ‘ਤੇ ਜ਼ਖਮੀ ਹੋਏ ਸਨ।

Comment here