ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਘਾਟੀ ’ਚ ਪੱਛੜੇ ਪਰਿਵਾਰਾਂ ਦੇ ਬੱਚਿਆਂ ਨੂੰ ਫੜਾਈਆਂ ਜਾ ਰਹੀਆਂ ਬੰਦੂਕਾਂ

ਜੰਮੂ–ਕਸ਼ਮੀਰ ’ਚ ਸਰਕਾਰੀ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 2012 ਤੋਂ ਹੁਣ ਤੱਕ ਮਰਨ ਵਾਲੇ 800 ਅੱਤਵਾਦੀਆਂ ’ਚ ਸ਼੍ਰੇਣੀ 4 ਅਤੇ ਸ਼੍ਰੇਣੀ 5 ਨਾਲ ਸਬੰਧ ਰੱਖਣ ਵਾਲਿਆਂ ਦੀ ਗਿਣਤੀ 59 ਫੀਸਦੀ ਹੈ, ਜੋ ਇਹ ਦਰਸਾਉਂਦੇ ਹਨ ਕਿ ਵੱਖਵਾਦੀ ਨੇਤਾਵਾਂ ਅਤੇ ਅੱਤਵਾਦੀ ਸਰਗਣਿਆਂ ਨੇ ਆਪਣੇ ਬੱਚਿਆਂ ਨੂੰ ਅੱਤਵਾਦ ਤੋਂ ਸੁਰੱਖਿਅਤ ਰੱਖਿਆ ਹੈ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਵਰਗਲਾ ਕੇ ਉਨ੍ਹਾਂ ਦੇ ਹੱਥਾਂ ’ਚ ਬੰਦੂਕਾਂ ਫੜਾ ਦਿੱਤੀਆਂ ਹਨ।
ਅੰਕੜੇ ਇਕੱਠੇ ਕਰਨ ਲਈ ਸਰਕਾਰ ਨੇ ਸਮਾਜ ਨੂੰ 5 ਸ਼੍ਰੇਣੀਆਂ ’ਚ ਵੰਡਿਆ ਹੈ। ਸ਼੍ਰੇਣੀ 4 ’ਚ ਆਉਣ ਵਾਲੀਆਂ ਜਾਤਾਂ ’ਚ ਜ਼ਿਆਦਾਤਰ ਵਪਾਰੀ ਲੋਕ ਹਨ, ਜਿਨ੍ਹਾਂ ਕੋਲ ਨਾ ਤਾਂ ਜ਼ਮੀਨ ਹੈ ਅਤੇ ਨਾ ਹੀ ਆਰਥਿਕ ਤੌਰ ’ਤੇ ਮਜ਼ਬੂਤ ਹਨ। ਇਸ ਸ਼੍ਰੇਣੀ ਦੇ 141 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ। ਸ਼੍ਰੇਣੀ 4 ’ਚ ਲੋਨ, ਭੱਟ, ਵਾਨੀ, ਤਾਂਤ੍ਰੇ ਅਤੇ ਜ਼ਰਗਰ ਜਾਤੀ ਦੇ ਪਰਿਵਾਰ ਸ਼ਾਮਲ ਹਨ, ਜਦੋਂ ਕਿ ਸ਼੍ਰੇਣੀ 2 ’ਚ ਮੀਰ, ਬੇਗ, ਮਲਿਕ ਅਤੇ ਖਾਨ ਪ੍ਰਮੁੱਖ ਹਨ।ਇਸ ਸ਼੍ਰੇਣੀ ਨਾਲ ਸਬੰਧਤ 305 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ, ਜਦਕਿ ਸ਼੍ਰੇਣੀ 2 ’ਚ ਆਧੁਨਿਕ ਉੱਚ ਪ੍ਰਗਤੀਸ਼ੀਲ ਜਾਤੀ ਦੇ ਲੋਕ ਸ਼ਾਮਲ ਹਨ।

Comment here