ਖਬਰਾਂ

ਘਾਟੀ ’ਚ ਕੁੜੀਆਂ ਨੇ ਰੋਜ਼ੀ-ਰੋਟੀ ਮਿਸ਼ਨ ਤਹਿਤ ਕੀਤੀ ਮਸ਼ਰੂਮ ਦੀ ਖੇਤੀ

ਪੁਲਵਾਮਾ-ਰਾਸ਼ਟਰੀ ਗ੍ਰਾਮੀਣ ਰੋਜ਼ੀ-ਰੋਟੀ ਮਿਸ਼ਨ (ਐੱਨ.ਆਰ.ਐੱਲ.ਐੱਮ.) ਦੇ ਅਧੀਨ ਮਸ਼ਰੂਮ ਦੀ ਖੇਤੀ ਦੱਖਣੀ ਕਸ਼ਮੀਰ ’ਚ ਤ੍ਰਾਲ ਪਿੰਡ ਦੀਆਂ 2 ਕਸ਼ਮੀਰੀ ਕੁੜੀਆਂ ਨੇ ਸ਼ੁਰੂ ਕੀਤੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ, ਇਕ ਉੱਦਮੀ ਰੌਕਾਯਾ ਜਾਨ ਨੇ ਕਿਹਾ,‘‘ਖੇਤੀਬਾੜੀ ਵਿਭਾਗ ਸਾਨੂੰ ਸਬਸਿਡੀ ਨਾਲ ਇਕ ਮਸ਼ਰੂਮ ਇਕਾਈ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਸਿਖਲਾਈ ਵੀ ਦਿੰਦਾ ਹੈ। ਉਹ ਸਾਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ ਤਾਂ ਕਿ ਸਾਡੀਆਂ ਇਕਾਈਆਂ ਸਫ਼ਲ ਹੋਵੇ।’’
ਰੌਕਾਯਾ ਜਾਨ ਨੇ ਕਿਹਾ,‘‘ਮੈਂ ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਬੇਰੁਜ਼ਗਾਰ ਸੀ। ਹੁਣ ਐੱਨ.ਆਰ.ਐੱਲ.ਐੱਮ. ਯੋਜਨਾ ਦੇ ਅਧੀਨ, ਮੈਂ ਰੋਜ਼ੀ-ਰੋਟੀ ਕਮਾਉਣ ਲਈ ਆਪਣੇ ਘਰ ਆਪਣੀ ਮਸ਼ਰੂਮ ਇਕਾਈ ਸ਼ੁਰੂ ਕੀਤੀ ਹੈ।’’ ਇਕ ਹੋਰ ਉੱਦਮੀ ਸੋਬਿਆ ਨੇ ਕਿਹਾ ਕਿ ਕਸ਼ਮੀਰ ਘਾਟੀ ਦੇ ਨੌਜਵਾਨਾਂ ਨੂੰ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਅਤੇ ਆਪਣੀ ਖ਼ੁਦ ਦੀਆਂ ਵਪਾਰਕ ਇਕਾਈਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਪੁਲਵਾਮਾ ਦੇ ਜ਼ਿਲ੍ਹਾ ਵਿਕਾਸ ਕਮੇਟੀ ਦੇ ਪ੍ਰਧਾਨ ਸਈਅਦ ਬਾਰੀ ਅੰਦਰਾਬੀ ਨੇ ਕਿਹਾ,‘‘ਐੱਨ.ਆਰ.ਐੱਲ.ਐੱਮ. ਯੋਜਨਾ ਪ੍ਰਗਤੀਸ਼ੀਲ ਯੋਜਨਾ ਹੈ ਅਤੇ ਅਸੀਂ ਇਸ ਯੋਜਨਾ ’ਚ ਪੁਲਵਾਮਾ ਦੇ ਸਾਰੇ ਬਲਾਕਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਭ ਮਿਲੇ, ਖ਼ਾਸ ਕਰ ਔਰਤਾਂ ਨੂੰ।’’

Comment here