ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਘਰੇਲੂ ਹਿੰਸਾ ਕਰਕੇ ਖੁਦਕੁਸ਼ੀ ਕਰ ਗਈ ਪੰਜਾਬਣ ਦੇ ਮਾਮਲੇ ਚ ਦੂਤਘਰ ਸਰਗਰਮ

ਵਾਸ਼ਿੰਗਟਨ-ਮਨਦੀਪ ਕੌਰ (30) ਨੇ 3 ਅਗਸਤ ਨੂੰ ਇਕ ਵੀਡੀਓ ਆਨਲਾਈਨ ਜਾਰੀ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ, ਜਿਸ ’ਚ ਉਸ ਨੇ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਘਰੇਲੂ ਹਿੰਸਾ ਬਾਰੇ ਗੱਲ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਇਥੋਂ ਦਾ ਭਾਰਤੀ ਕੌਂਸਲੇਟ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਮਨਦੀਪ ਕੌਰ ਦੀਆਂ ਚਾਰ ਅਤੇ ਛੇ ਸਾਲ ਦੀਆਂ ਦੋ ਧੀਆਂ ਹਨ।  ਉਸ ਉਤੇ ਪੁੱਤਰ ਨਾ ਪੈਦਾ ਕਰਨ ਤੇ ਬੇਹਦ ਤਸ਼ਦਦ ਕੀਤਾ ਜਾਂਦਾ ਸੀ। ਕੌਮਾਂਤਰੀ ਪੱਧਰ ਤੇ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਅਮਰੀਕਾ ’ਚ ਮਨਦੀਪ ਕੌਰ ਵੱਲੋਂ ਕੀਤੀ ਖ਼ੁਦਕੁਸ਼ੀ ਤੋਂ ਬਾਅਦ ਭਾਰਤੀ ਦੂਤਘਰ ਦਾ ਬਿਆਨ ਸਾਹਮਣੇ ਆਇਆ ਹੈ। ਨਿਊਯਾਰਕ ’ਚ ਭਾਰਤੀ ਦੂਤਘਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ,  ‘‘ਅਸੀਂ ਮਨਦੀਪ ਕੌਰ ਦੀ ਅਤਿ ਦੁਖਦਾਈ ਹਾਲਾਤ ’ਚ ਹੋਈ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਸੰਘੀ ਅਤੇ ਸਥਾਨਕ ਪੱਧਰ ’ਤੇ ਅਮਰੀਕੀ ਅਧਿਕਾਰੀਆਂ ਦੇ ਨਾਲ-ਨਾਲ ਭਾਈਚਾਰੇ ਦੇ ਸੰਪਰਕ ’ਚ ਹਾਂ।’’

 

Comment here