ਅਪਰਾਧਸਿਆਸਤਖਬਰਾਂ

ਘਰੇਲੂ ਕਲੇਸ਼ ਕਾਰਨ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ

ਤਰਨਤਾਰਨ – ਇੱਥੇ ਪਿੰਡ ਉੱਪਲ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਪਤਨੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ।  ਦੱਸਿਆ ਜਾ ਰਿਹਾ ਹੈ ਕਿ ਗੁਟਕਾ ਸਾਹਿਬ ਦੀ ਬੇਅਦਬੀ 6 ਮਹੀਨੇ ਪਹਿਲਾਂ ਕੀਤੀ ਗਈ ਸੀ ਤੇ ਉਸ ਸਮੇਂ ਗੁਟਕਾ ਸਾਹਿਬ ਦੇ ਅੰਗ ਵਿਹੜੇ ਵਿਚ ਖਿਲਾਰੇ ਗਏ ਸਨ ਤੇ ਜਿਸ ਤੋਂ ਬਾਅਦ ਪਤਨੀ ਵੱਲੋਂ ਅੰਗਾਂ ਨੂੰ ਲਿਫਾਫੇ ਵਿਚ ਪਾ ਕੇ ਸੰਭਾਲ ਕੇ ਰੱਖ ਦਿੱਤਾ ਗਿਆ ਸੀ ਤੇ ਅੱਜ ਜਦੋਂ ਇਕ ਵਾਰ ਫਿਰ ਪਤੀ ਪਤਨੀ ਵਿਚ ਲੜਾਈ ਹੋਈ ਤਾਂ ਪਤੀ ਨੇ ਇਹ ਅੰਗ ਦੁਬਾਰਾ ਵਿਹੜੇ ਵਿਚ ਖਿਲਾਰ ਦਿੱਤੇ।  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਅਤੇ ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਪਹਿਲਾਂ ਵਿਹੜੇ ਵਿਚ ਝਗੜ ਰਹੇ ਸਨ ਅਤੇ ਝਗੜੇ ਤੋਂ ਬਾਅਦ ਅੰਮ੍ਰਿਤ ਪਾਲ ਸਿੰਘ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਵਿਹੜੇ ‘ਚ ਖ਼ਿਲਾਰੇ ਦਿੱਤੇ। ਇਕ ਦੂਜੇ ਨੂੰ ਫਸਾਉਣ ਲਈ ਇਸ ਘਟਨਾਕ੍ਰਮ ਦੀ ਵੀਡੀਓ ਫੇਸਬੁੱਕ ਪੇਜ ਤੇ ਵਾਇਰਲ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਥਾਣਾ ਵੈਰੋਵਾਲ ਦੀ ਪੁਲੀਸ ਨੇ ਮੁੱਢਲੀ ਪੁੱਛ-ਪੜਤਾਲ ਮਗਰੋਂ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਮਾਤਾ ਜਸਬੀਰ ਕੌਰ ਬੀਰੋ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਇਸ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

Comment here