ਸਿਆਸਤਖਬਰਾਂ

ਘਰਾਂ ਚ ਪਿਆ ਸੋਨਾ ਦੇਸ਼ ਦੀ ਆਰਥਿਕਤਾ ਸੁਧਾਰ ਸਕਦੈ

ਨਵੀਂ ਦਿੱਲੀ-ਭਾਰਤੀ ਲੋਕਾਂ ਨੂੰ ਸੋਨਾ ਰੱਖਣ ਦਾ ਸ਼ੌਕ ਹੈ, ਇਹ ਕਿਸੇ ਤੋਂ ਗੁੱਝਾ ਨਹੀਂ। ਪਰ ਹੁਣ ਦੇਸ਼ ਚ ਚਰਚਾ ਹੋ ਰਹੀ ਹੈ ਕਿ ਇਹ ਸੋਨਾ ਦੇਸ਼ ਦੀ ਅਰਥ ਵਿਵਸਥਾ ਦੇ ਕੰਮ ਆ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਆਰ. ਗਾਂਧੀ ਨੇ ਦੇਸ਼ ’ਚ ਗੋਲਡ ਬੈਂਕ ਦੀ ਸਥਾਪਨਾ ਦਾ ਸੁਝਾਅ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਲੋਕਾਂ ਕੋਲ ਘਰਾਂ ’ਚ ਭਾਰੀ ਮਾਤਰਾ ’ਚ ਸੋਨਾ ਪਿਆ ਹੈ, ਜਿਸ ਦਾ ਕੋਈ ਇਸਤੇਮਾਲ ਨਹੀਂ ਹੋ ਰਿਹਾ ਹੈ। ਗੋਲਡ ਬੈਂਕ ਦੀ ਧਾਰਨਾ ਨਾਲ ਇਸ ਸੋਨੇ ਦੇ ਮੁਦਰੀਕਰਨ ’ਚ ਮਦਦ ਮਿਲੇਗੀ। ਗਾਂਧੀ ਨੇ ਡਿਜੀਟਲ ਕਰਜ਼ਾ ਦੇਣ ਵਾਲੀ ਵਿੱਤੀ ਤਕਨਾਲੋਜੀ ਕੰਪਨੀ ਰੂਪੀਕ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇ ਦੇਸ਼ ਨੂੰ ਅਰਥਵਿਵਸਥਾ ਦੀ ਬਿਹਤਰੀ ਲਈ ਸੋਨੇ ਦਾ ਸਫਲਤਾਪੂਰਵਕ ਮੁਦਰੀਕਰਨ ਕਰਨਾ ਹੈ ਤਾਂ ਉਸ ਨੂੰ ਗਹਿਣਿਆਂ ਦੇ ਰੂਪ ’ਚ ਘਰਾਂ ’ਚ ਸੋਨਾ ਰੱਖਣ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਕ ਅਨੁਮਾਨ ਮੁਤਾਬਕ ਭਾਰਤ ’ਚ ਘਰਾਂ ਅਤੇ ਧਾਰਮਿਕ ਸੰਸਥਾਨਾਂ ਕੋਲ ਲਗਭਗ 23,000-24,000 ਟਨ ਸੋਨਾ ਹੈ ਪਰ ਲੋਕਾਂ ਦੀ ਸੋਚ ਨੂੰ ਬਦਲਣਾ ਸੌਖਾਲਾ ਨਹੀਂ ਹੈ। ਇਹ ਇਕ ਗੋਲਡ ਬੈਂਕ ਦੀ ਧਾਰਨਾ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਹੋ ਸਕਦਾ ਹੈ। ਇਕ ਅਜਿਹਾ ਬੈਂਕ ਜੋ ਗੋਲਡ ਜਮ੍ਹਾ ਸਵੀਕਾਰ ਕਰੇਗਾ ਜੋ ਵਿਸ਼ੇਸ਼ ਤੌਰ ’ਤੇ ਜਾਂ ਮੁੱਖ ਤੌਰ ’ਤੇ ਗੋਲਡ ਲੋਨ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੀਆਂ ਉੱਭਰਦੀਆਂ ਅਰਥਵਿਵਸਥਾਵਾਂ ਨੂੰ ਲਗਾਤਾਰ ਉੱਚ ਵਾਧੇ ਲਈ ਬਹੁਤ ਜ਼ਿਆਦਾ ਪੂੰਜੀ ਦੀ ਲੋੜ ਹੁੰਦੀ ਹੈ। ਗਾਂਧੀ ਨੇ ਕਿਹਾ ਕਿ ਗੋਲਡ ਬੈਂਕ ਸਥਾਪਿਤ ਕਰਨ ਲਈ ਬੈਂਕ ਲਾਈਸੈਂਸਿੰਗ ਨੀਤੀ, ਇਸ ਦੇ ਨਕਦ ਰਿਜ਼ਰਵ ਅਨੁਪਾਤ ਅਤੇ ਕਾਨੂੰਨੀ ਤਰਲਤਾ ਅਨੁਪਾਤ ਦੇ ਸੰਦਰਭ ’ਚ ਕੁੱਝ ਰੈਗੂਲੇਟਰੀ ਸਹੂਲਤਾਂ ਦੀ ਲੋੜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਦੇਸ਼ ’ਚ ਸੋਨੇ ਨੂੰ ਲੈ ਕੇ ਨੀਤੀ ’ਚ ਇਕ ਜ਼ਿਕਰਯੋਗ ਬਦਲਾਅ ਆਇਆ ਹੈ। ਇਸ ਦੇ ਤਹਿਤ ਲੋਕਾਂ ਨੂੰ ਭੌਤਿਕ ਸੋਨੇ ਦੀ ਤੁਲਨਾ ’ਚ ਵਿੱਤੀ ਸੋਨੇ ’ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਾ, ਲੋਕਾਂ ਕੋਲ ਰੱਖੇ ਸੋਨੇ ਦੇ ਮੁਦਰੀਕਰਨ ਲਈ ਕਦਮ ਚੁੱਕਣਾ, ਗੁਣਵੱਤਾ ਕੰਟਰੋਲ ਲਈ ਢਾਂਚਾ ਬਣਾਉਣਾ ਆਦਿ ਵਰਗੇ ਕਦਮ ਚੁੱਕੇ ਗਏ ਹਨ। ਸੋਨੇ ’ਚ ਨਿਵੇਸ਼ ਲਈ ਤਿਆਰ ਕੀਤੇ ਗਏ ਨਵੇਂ ਵਿੱਤੀ ਉਤਪਾਦਾਂ ’ਚ ਗੋਲਡ ਜਮ੍ਹਾ, ਗੋਲਡ ਧਾਤੂ ਲੋਨ, ਗੋਲਡ ਬਾਂਡ ਅਤੇ ਗੋਲਡ ਈ. ਟੀ. ਐੱਫ. ਸ਼ਾਮਲ ਹਨ।

Comment here