ਅਪਰਾਧਸਿਆਸਤਖਬਰਾਂ

ਘਰਦਿਆਂ ਨੂੰ ਬੰਦੀ ਬਣਾ ਲੁਟੇਰੇ ਸਕਾਰਪਿਓ ਗੱਡੀ ਲੈ ਕੇ ਫਰਾਰ

ਤਪਾ ਮੰਡੀ: ਅੱਜ ਸਵੇਰੇ 10 ਵਜੇ ਦੇ ਕਰੀਬ ਚਾਰ ਲੁਟੇਰੇ ਇੱਕ ਘਰ ਵਿਚ ਦਾਖ਼ਲ ਹੋਏ ਅਤੇ ਪਿਸਤੌਲ ਦੀ ਨੋਕ ‘ਤੇ ਇੱਕ ਸਕਾਰਪੀਓ ਗੱਡੀ ਖੋਹ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚਾਰ ਲੁਟੇਰੇ ਸਵੇਰੇ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਗੱਡੀ ‘ਚ ਸਵਾਰ ਹੋ ਕੇ ਆਏ ਸਨ ਅਤੇ ਘਰ ਵਿੱਚ  ਦਾਖ਼ਲ ਹੋ ਕੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਸ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਫਿਰ ਮਾਤਾ ‘ਤੇ ਪਿਸਤੌਲ ਤਾਣ ਕੇ ਗੱਡੀ ਦੀਆਂ ਚਾਬੀਆਂ ਲੈ ਕੇ ਢਿਲਵਾਂ ਵੱਲ ਨੂੰ ਫ਼ਰਾਰ ਹੋ ਗਏ। ਨੇੜਲੇ ਦੁਕਾਨਦਾਰਾਂ ਨੂੰ ਜਦੋ ਵਾਰਦਾਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਲੁਟੇਰਿਆਂ ‘ਤੇ ਲੱਕੜ ਦੀਆਂ ਫੱਟੀਆਂ ਵੀ ਮਾਰੀਆਂ ਅਤੇ ਕੰਧ ਓਹਲੇ ਖੜ੍ਹ ਗਏ। ਉਸ ਸਮੇਂ ਘਰ ‘ਚ ਮਾਤਾ ਤੋਂ ਇਲਾਵਾ ਨੂੰਹ ਅਤੇ ਧੀ ਵੀ ਹਾਜ਼ਰ ਸੀ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋ ਗਿਆ ਅਤੇ ਡੀ. ਐੱਸ. ਪੀ. ਤਪਾ ਦੀ ਅਗਵਾਈ ਵਿਚ ਥਾਣਾ ਮੁਖੀ ਤਪਾ ਨਰਦੇਵ ਸਿੰਘ ਅਤੇ ਸਿਟੀ ਇੰਚਾਰਜ ਗੁਰਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ‘ਚ ਨਾਕਾਬੰਦੀ ਕਰਵਾ ਦਿੱਤੀ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ, ਜਿਸ ਕਾਰਨ ਲੋਕਾਂ ਵਿਚ ਹੋਈ ਵਾਰਦਾਤ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਤਪਾ ਪੁਲਸ ਨੇ  ਐਕਸ਼ਨ ਲੈਂਦੇ ਹੋਏ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰ ਕੇ ਚੋਰੀ ਹੋਈ ਗੱਡੀ ਨੂੰ ਕੁੱਝ ਹੀ ਘੰਟਿਆਂ ‘ਚ ਬਰਾਮਦ ਕਰ ਲਿਆ। ਦੱਸਿਆ ਜਾ ਰਿਹਾ ਹੈ ਪੁਲਸ ਨੇ ਇਸ ਗੱਡੀ ਸਮੇਤ 2 ਜਣਿਆਂ ਨੂੰ ਵੀ ਕਾਬੂ ਕੀਤਾ ਹੈ ਪਰ ਪੁਲਸ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

Comment here