ਫਗਵਾੜਾ- ਪੰਜਾਬ ਦੇ ਗੰਨਾ ਉਤਪਾਦਕ ਕਿਸਾਨ ਬੀਤੇ ਕਾਫ਼ੀ ਲੰਬੇ ਸਮੇਂ ਤੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਵਾਉਣ ਲਈ ਲੜਾਈ ਲੜ ਰਹੇ ਹਨ, ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਕਿਸਾਨਾਂ ਦਾ ਗੰਨੇ ਦਾ ਨੌਂ ਸੌ ਕਰੋੜ ਰੁਪਿਆ ਬਕਾਇਆ ਹੈ ਜਿਸ ਵਿਚੋਂ ਬਹੱਤਰ ਕਰੋੜ ਰੁਪਿਆ ਫਗਵਾੜਾ ਸ਼ੂਗਰ ਮਿਲ ਵੱਲੋਂ ਵੀ ਕਿਸਾਨਾਂ ਨੂੰ ਅਦਾ ਨਹੀਂ ਕੀਤਾ ਗਿਆ। ਰੋਸ ਵਜੋਂ ਪੰਜਾਬ ਦੀਆਂ ਸੋਲ਼ਾਂ ਜਥੇਬੰਦੀਆਂ ਵੱਲੋਂ ਇਕ ਭਰਵਾਂ ਇਕੱਠ ਕੌਮੀ ਰਾਜ ਮਾਰਗ ਸ਼ੂਗਰ ਮਿੱਲ ਨਜ਼ਦੀਕ ਛੱਬੀ ਮਈ ਨੂੰ ਕੀਤਾ ਜਾ ਰਿਹਾ ਹੈ ਤਾਂ ਜੋ ਸੂਬਾ ਸਰਕਾਰ ਤੇ ਸ਼ੂਗਰ ਮਿੱਲ ਮਾਲਕਾਂ ਦੀਆਂ ਅੱਖਾਂ ਖੁੱਲ੍ਹ ਸਕਣ ਤੇ ਕਿਸਾਨਾਂ ਦਾ ਬਕਾਇਆ ਜਲਦ ਤੋਂ ਜਲਦ ਅਦਾ ਹੋ ਸਕੇ। ਉਨ੍ਹਾਂ ਸਰਕਲ ਪ੍ਰਧਾਨਾਂ ਬਲਾਕ ਪ੍ਰਧਾਨਾਂ ਤੇ ਸਮੂਹ ਪਿੰਡਾਂ ਤੇ ਸ਼ਹਿਰਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕੇ 26 ਮਈ ਨੂੰ ਸਵੇਰੇ ਨੌਂ ਵਜੇ ਤਕ ਧਰਨੇ ‘ਚ ਸ਼ਾਮਲ ਹੋ ਕੇ ਆਪਣੀਆਂ ਸੇਵਾਵਾਂ ਨਿਭਾਉਣ।
ਗੰਨੇ ਦੇ ਬਕਾਏ ਲਈ ਕਿਸਾਨ ਸੰਗਠਨਾਂ ਵੱਲੋੰ ਸੰਘਰਸ਼ ਦਾ ਐਲਾਨ

Comment here