ਸਿਆਸਤਖਬਰਾਂ

ਗੰਨਾ ਉਤਪਾਦਕਾਂ ਦੇ ਹੱਕ ਚ ਆਏ ਨਵਜੋਤ ਸਿੱਧੂ

ਟਵੀਟ ਕਰਕੇ ਭਾਅ ਵਧਾਉਣ ਦੀ ਕੀਤੀ ਮੰਗ

ਜਲੰਧਰ-ਪੰਜਾਬ ਵਿਚ ਗੰਨਾ ਉਤਪਾਦਕਾਂ ਨੇ ਗੰਨੇ ਦੇ ਸਮਰਥਨ ਮੁੱਲ ਵਿਚ ਵਾਧਾ ਤੇ ਪਿਛਲਾ ਬਕਾਇਆ ਜਲਦ ਜਾਰੀ ਕਰਨ ਨੂੰ ਲੈ ਕੇ ਜਲੰਧਰ ਵਿਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅਤੇ ਰੇਲ ਟਰੈਕਾਂ ਤੇ ਧਰਨਾ ਪ੍ਰਦਰਸ਼ਨ ਕਰਕੇ ਜਾਮ ਲਾਇਆ ਹੋਇਆ ਹੈ, ਜਿਸ ਕਾਰਨ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਸਰਕਾਰ ਨਾਲ ਮੀਟਿੰਗਾਂ ਦੇ ਦੌਰ ਚ ਵੀ ਮਸਲੇ ਦਾ ਹੱਲ ਹੁੰਦਾ ਨਹੀਂ ਦਿਸ ਰਿਹਾ। ਹੁਣ ਇਸ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੰਨੇ ਦੀਆਂ ਕੀਮਤਾਂ ਨਾਲ ਲਗਦੇ ਸੂਬਿਆਂ ਹਰਿਆਣਾ ਅਤੇ ਯੂਪੀ,ਉਤਰਾਖੰਡ ਨਾਲੋਂ ਘੱਟ ਹਨ, ਭਾਰੀ ਪੈਦਾਵਾਰ ਦੇ ਖਰਚਿਆਂ ਕਾਰਨ ਗੰਨੇ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਚਾਹੀਦਾ ਹੈ। ਸਿੱਧੂ ਨੇ ਇਹ ਟਵੀਟ ਕਰਕੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਆਪਣੀ ਸਰਕਾਰ ਲਈ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਹਾਲਾਂਕਿ ਗੰਨਾ ਉਤਪਾਦਕ ਕਿਸਾਨ ਕਿਸੇ ਵੀ ਸਿਆਸੀ ਧਿਰ ਤੋਂ ਸਾਥ ਜਾਂ ਸਮਰਥਨ ਨਹੀਂ ਮੰਗ ਰਹੇ ਅਤੇ ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਾਂਗ ਇਸ ਅੰਦੋਲਨ ਨੂੰ ਵੀ ਗੈਰ ਸਿਆਸੀ ਦੱਸ ਰਹੇ ਹਨ, ਪਰ ਨਵਜੋਤ ਦੇ ਟਵੀਟ ਨੇ ਉਹਨਾਂ ਦਾ ਪੱਲੜਾ ਭਾਰੀ ਕਰ ਦਿੱਤਾ ਹੈ।

https://twitter.com/sherryontopp/status/1429693984562028544?ref_src=twsrc%5Etfw%7Ctwcamp%5Etweetembed%7Ctwterm%5E1429693984562028544%7Ctwgr%5E%7Ctwcon%5Es1_&ref_url=https%3A%2F%2Fwww.punjabijagran.com%2Fpunjab%2Fchandigarh-punjab-farmer-protest-navjot-sidhu-tweets-support-for-sugarcane-price-hike-8939062.html

Comment here