ਖਬਰਾਂਦੁਨੀਆਮਨੋਰੰਜਨ

ਗ੍ਰੈਮੀ ਐਵਾਰਡ ਜੇਤੂ ਰੇਪਰ ਕੂਲੀਓ ਦੀ ਰਹੱਸਮਈ ਮੌਤ

ਅਮਰੀਕੀ ਰੈਪਰ ਕੁਲੀਓ ਸਾਲ 1995 ‘ਚ ਆਏ ਹਿੱਟ ਗੀਤ ‘ਗੈਂਗਸਟਾਜ਼ ਪੈਰਾਡਾਈਜ਼’ ਲਈ ਮਸ਼ਹੂਰ ਹੈ। ਕੂਲੀਓ ਦਾ ਪੂਰਾ ਨਾਂ ਆਰਟਿਸ ਲਿਓਨ ਆਈਵੀ ਜੂਨੀਅਰ ਹੈ। ਲਾਸ ਏਂਜਲਸ ‘ਚ ਉਨ੍ਹਾਂ ਦੀ ਮੌਤ ਹੋ ਗਈ ਹੈ। ਕੂਲੀਓ ਇੱਕ ਗ੍ਰੈਮੀ ਐਵਾਰਡ ਜੇਤੂ ਹੈ। ਕੁਲੀਓ 59 ਸਾਲ ਦੇ ਸਨ। ਕੂਲੀਓ ਦੇ ਦੋਸਤ ਅਤੇ ਲੰਬੇ ਸਮੇਂ ਤੋਂ ਮੈਨੇਜਰ ਜੈਰੇਜ਼ ਪੋਸੀ ਨੇ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕੁਲੀਓ ਦੇ ਮੈਨੇਜਰ ਨੇ ਦੱਸਿਆ ਕਿ ਕੂਲੀਓ ਬੁੱਧਵਾਰ ਦੁਪਹਿਰ ਨੂੰ ਇਕ ਦੋਸਤ ਦੇ ਘਰ ਦੇ ਬਾਥਰੂਮ ‘ਚ ਬੇਹੋਸ਼ੀ ਦੀ ਹਾਲਤ ‘ਚ ਪਾਇਆ ਗਿਆ।
ਕਈ ਫ਼ਿਲਮਾਂ ਅਤੇ ਟੀ. ਵੀ. ਸ਼ੋਅਜ਼ ‘ਚ ਕਰ ਚੁੱਕੈ ਕੰਮ
ਕੂਲੀਓ ਇੱਕ ਰੈਪਰ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਹੈ। ਉਹ ਕਈ ਫ਼ਿਲਮਾਂ ਅਤੇ ਟੀ. ਵੀ. ਸ਼ੋਅਜ਼ ‘ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਮਾਰਟਿਨ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਟੀ. ਵੀ. ਸਪਿਨ ਆਫ਼, ਬੈਟਮੈਨ ਐਂਡ ਰੌਬਿਨ, ਮਿਡਨਾਈਟ ਮਾਸ ਵਰਗੇ ਕਈ ਸ਼ੋਅਜ਼ ‘ਚ ਨਜ਼ਰ ਆ ਚੁੱਕੇ ਹਨ।
ਇਸ ਗੀਤ ਤੋਂ ਮਿਲੀ ਪਛਾਣ
ਕੂਲੀਓ ਨੇ 80 ਦੇ ਦਹਾਕੇ ‘ਚ ਕੈਲੀਫੋਰਨੀਆ ‘ਚ ਆਪਣਾ ਰੈਪਿੰਗ ਕਰੀਅਰ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ 1995 ‘ਚ ਗੀਤ ‘ਗੈਂਗਸਟਾ ਪੈਰਾਡਾਈਜ਼’ ਤੋਂ ਮਿਲੀ। ਇਹ ਸਾਉਂਡਟ੍ਰੈਕ ਡੈਂਜਰਸ ਮਾਈਂਡ ਫ਼ਿਲਮ ‘ਚ ਸੀ। ਕੂਲੀਓ ਨੂੰ ਉਸੇ ਸਾਲ ਉਸੇ ਗੀਤ ਲਈ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ‘ਗੈਂਗਸਟਾ ਪੈਰਾਡਾਈਜ਼’ ਦੀ ਸਫ਼ਲਤਾ ਤੋਂ ਬਾਅਦ, ਕੂਲੀਓ ਨੇ ਕਈ ਗੀਤ ਬਣਾਏ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਸਿੱਧੀ ਪ੍ਰਾਪਤ ਕੀਤੀ।

Comment here