ਖਬਰਾਂਚਲੰਤ ਮਾਮਲੇਦੁਨੀਆ

ਗ੍ਰੀਸ ‘ਚ ਸਿੱਖ ਭਾਈਚਾਰੇ ਵੱਲੋਂ ਪੀਐੱਮ ਮੋਦੀ ਦਾ ਭਰਵਾਂ ਸੁਆਗਤ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਦੇ ਦੌਰੇ ‘ਤੇ ਗ੍ਰੀਸ ਵਿੱਚ ਹਨ। ਇੱਥੇ ਪੀਐੱਮ ਮੋਦੀ ਦਾ ਰਾਸ਼ਟਰਪਤੀ ਕੈਟਰੀਨਾ ਸਾਕੇਲਾਰੋਪੋਲੂ ਨੇ ਰਸਮੀ ਸਵਾਗਤ ਕੀਤਾ। ਇਸ ਤੋਂ ਮਗਰੋਂ ਪੀਐੱਮ ਮੋਦੀ ਨੂੰ ਮਿਲਣ ਲਈ ਭਾਰਤੀ ਮੂਲ ਦੇ ਲੋਕ ਉਤਸ਼ਾਹ ਵਿੱਚ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਢੋਲ ਦੀ ਥਾਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸੁਆਗਤ ਗ੍ਰੀਸ ਵਿੱਚ ਕੀਤਾ।
ਗ੍ਰੀਸ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੋ ਲੋਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗ੍ਰੀਸ ਆਮਦ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਲ ਨਾਲ ਸਿੱਖ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਫਤਹਿ ਦੀ ਸਾਂਝ ਵੀ ਪਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਸਿੱਖ ਭਾਈਚਾਰੇ ਨਾਲ ਸਬੰਧਿਤ ਸੱਚੇ ਸਿੱਖ ਇੱਥੇ ਪੂਰੀ ਸਦਭਾਵਨਾ ਨਾਲ ਹੋਰ ਭਾਈਚਾਰਿਆਂ ਨਾਲ ਮਿਲ ਕੇ ਰਹਿ ਰਹੇ ਹਨ ਅਤੇ ਇਹ ਉਨ੍ਹਾਂ ਨੂੰ ਬਹੁਤ ਖੁਸ਼ੀ ਦਿੰਦਾ ਹੈ।
ਦੱਸ ਦਈਏ ਗ੍ਰੀਸ ਦਾ ਇਹ ਦੌਰਾ ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਵੱਲੋਂ ਕੀਤਾ ਜਾ ਰਿਹਾ ਪਹਿਲਾ ਦੌਰਾ ਹੈ। ਮਿਤਸੋਟਾਕਿਸ ਨੇ ਰਾਸ਼ਟਰਪਤੀ ਕੈਟਰੀਨਾ ਸਾਕੇਲਾਰੋਪੋਲੂ ਨਾਲ ਮੁਲਾਕਾਤ ਤੋਂ ਬਾਅਦ ਪੀਐੱਮ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਸ ਵਿੱਚ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਏਥਨਜ਼ ਵਿੱਚ ਅਣਪਛਾਤੇ ਸੈਨਿਕ ਦੀ ਕਬਰ ਉੱਤੇ ਸ਼ਰਧਾਂਜਲੀ ਭੇਟ ਕਰਕੇ ਕੀਤੀ। ਪੀਐੱਮ ਮੋਦੀ ਇੱਥੇ ਯੂਨਾਨ ਦੇ ਪ੍ਰਧਾਨ ਮੰਤਰੀ ਮਿਤਸੋਟਾਕਿਸ ਦੇ ਸੱਦੇ ‘ਤੇ ਆਏ ਹਨ। ਉਹ ਦੱਖਣੀ ਅਫਰੀਕਾ ਤੋਂ ਇੱਥੇ ਯੂਨਾਨ ਦੀ ਰਾਜਧਾਨੀ ਪਹੁੰਚੇ। ਦੱਖਣੀ ਅਫ਼ਰੀਕਾ ਵਿੱਚ ਉਨ੍ਹਾਂ ਨੇ 15ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ।

Comment here