ਅਪਰਾਧਸਿਆਸਤਖਬਰਾਂਦੁਨੀਆ

ਗੌਤਮ ਨੂੰ ਪਾਕਿ ਵਿਦਿਆਰਥੀਆਂ ਨੇ ਭੇਜੀ ਸੀ ਧਮਕੀ ਵਾਲੀ ਈਮੇਲ

ਨਵੀਂ ਦਿੱਲੀ- ਭਾਜਪਾ ਦੇ ਐਮ ਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ  ਨੂੰ ਜਾਨੋਂ ਮਾਰਨ ਦੀ ਧਮਕੀ  ਵਾਲੀ ਈਮੇਲ ਦੇ ਮਾਮਲੇ ਚ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਪਾਕਿਸਤਾਨ ਦੇ ਵਿਦਿਆਰਥੀਆਂਨੇ ਭੇਜੀ ਸੀ। ਗੰਭੀਰ ਨੂੰ ਦੋ ਮੇਲ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਉਸ ਨੂੰ ਇਹ ਦੋਵੇਂ ਧਮਕੀਆਂ ਆਈਐਸਆਈਐਸ ਕਸ਼ਮੀਰ ਦੇ ਨਾਮ ਤੋਂ ਮਿਲੀਆਂ ਸਨ। ਇਸ ਧਮਕੀ ਤੋਂ ਬਾਅਦ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ। ਦੋਵੇਂ ਈਮੇਲਾਂ ਪਾਕਿਸਤਾਨ ਦੇ ਕਰਾਚੀ ਤੋਂ ਕੀਤੀਆਂ ਗਈਆਂ ਸਨ। ਇਹ ਮੇਲ ਉਸ ਨੂੰ ਸ਼ਾਹਿਦ ਹਾਮਿਦ ਨਾਂ ਦੇ ਵਿਅਕਤੀ ਨੇ ਕੀਤਾ ਸੀ। ਉਹ ਸਿੰਧ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਈ-ਮੇਲ ‘ਚ ਲਿਖਿਆ ਸੀ, ‘ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਦੂਜੇ ਈ-ਮੇਲ ‘ਚ ਗੰਭੀਰ ਦੇ ਘਰ ਦੇ ਬਾਹਰ ਤੋਂ ਇਕ ਵੀਡੀਓ ਵੀ ਭੇਜਿਆ ਗਿਆ ਅਤੇ ਲਿਖਿਆ ਗਿਆ, ‘ਅਸੀਂ ਤੁਹਾਨੂੰ ਮਾਰਨਾ ਚਾਹੁੰਦੇ ਸੀ, ਪਰ ਤੁਸੀਂ ਕੱਲ੍ਹ ਬਚ ਗਏ। ਜੇਕਰ ਤੁਸੀਂ ਆਪਣੀ ਜਾਨ ਅਤੇ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਰਾਜਨੀਤੀ ਅਤੇ ਕਸ਼ਮੀਰ ਮੁੱਦੇ ਤੋਂ ਦੂਰ ਰਹੋ। ਭੇਜੀ ਗਈ ਵੀਡੀਓ ਯੂ-ਟਿਊਬ ਤੋਂ ਸੀ, ਸੰਭਾਵਤ ਤੌਰ ‘ਤੇ ਨਵੰਬਰ 2020 ਵਿੱਚ ਗੰਭੀਰ ਦੇ ਸਮਰਥਕ ਵੱਲੋਂ ਅਪਲੋਡ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਕਾਰਵਾਈ ਲਈ ਕੇਂਦਰੀ ਖੁਫੀਆ ਟੀਮਾਂ ਨਾਲ ਨਤੀਜੇ ਸਾਂਝੇ ਕੀਤੇ ਜਾਣਗੇ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਗੌਤਮ ਗੰਭੀਰ ਨੇ ਦਿੱਲੀ ਪੁਲਿਸ ਕੋਲ ਪਹੁੰਚ ਕੀਤੀ ਸੀ। ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ।

Comment here