ਅਪਰਾਧਸਿਆਸਤਖਬਰਾਂਦੁਨੀਆ

ਗੋਲੀ ਖਾਵਾਂਗਾ, ਤਾਲਿਬਾਨ ਮੂਹਰੇ ਨਹੀਂ ਝੁਕਾਂਗਾ- ਸਾਲੇਹ ਨੇ ਸਾਫ ਕੀਤੀ ਆਪਣੀ ਮਨਸ਼ਾ

ਪੰਜਸ਼ੀਰ ਚ ਸੈਂਕੜੇ ਤਾਲਿਬਾਨੀ ਢੇਰ

ਕਾਬੁਲ-ਅਫਗਾਨਿਸਤਾਨ ਦੇ ਪੰਜਸ਼ੀਰ ਵਿੱਚ ਤਾਲਿਬਾਨ ਨੂੰ ਕਰਾਰੀ ਟੱਕਰ ਦੇਣ ਵਾਲੇ ਅਹਿਮਦ ਮਸੂਦ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਉਸ ਦੀਆਂ ਫ਼ੌਜਾਂ ਨੇ ਤਾਲਿਬਾਨ ਦੇ ਖ਼ਿਲਾਫ਼ ਝੰਡਾ ਬੁਲੰਦ ਕਰ ਦਿੱਤਾ ਹੈ। ਤਾਲਿਬਾਨ ਦੇ ਦੇਸ਼ ਦੀ ਰਾਜਧਾਨੀ ਨੂੰ ਕਬਜ਼ੇ ’ਚ ਲੈਣ ਤੋੰ ਬਾਅਦ ਅਹਿਮਦ ਮਸੂਦ ਦੇ ਪੁੱਤਰ ਅਮਰੁੱਲ੍ਹਾ ਸਾਲੇਹ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਤਾਲਿਬਾਨ ਦੇ ਅੱਗੇ ਨਹੀਂ ਝੁਕਣਗੇ। ਸਾਲੇਹ ਨੇ ਤਾਲਿਬਾਨ ਦੇ ਅੱਗੇ ਗੋਡੇ ਟੇਕਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਿਰਫ਼ ਅੱਲ੍ਹਾ ਹੀ ਮੇਰੀ ਰੂਹ ਨੂੰ ਉੱਥੋਂ ਕੱਢ ਸਕਦਾ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਅਮਰੁੱਲ੍ਹਾ ਸਾਲੇਹ ਨੇ ਕਿਹਾ ਕਿ ‘ਅਸੀਂ ਤਾਲਿਬਾਨ ਦੇ ਸ਼ਾਸਨ ਨੂੰ ਨਹੀਂ ਕਬੂਲਦੇ,  ਤਾਕਤ ਦੇ ਦਮ ’ਤੇ ਸੱਤਾ ਹਾਸਲ ਕਰਨ ਨੂੰ ਨਕਾਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਸ਼ੀਰ ਦੇ ਲੋਕ ਤਾਲਿਬਾਨ ਦੇ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹਨ। ਅਸੀਂ ਹਰ ਤਰ੍ਹਾਂ ਦੀ ਗੱਲਬਾਤ ਦੇ ਲਈ ਤਿਆਰ ਹਾਂ। ਅਸੀਂ ਆਪਣੇ ਇਲਾਕੇ ’ਚ ਸ਼ਾਂਤੀ ਚਾਹੁੰਦੇ ਹਾਂ ਤੇ ਜੇਕਰ ਤਾਲਿਬਾਨ ਲੜਾਈ ਚਾਹੁੰਦਾ ਹਾਂ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ। ਸਾਲੇਹ ਨੇ ਕਿਹਾ ਕਿ ਅਸੀਂ ਅਹੁਦਾ ਜਾਂ ਨਿੱਜੀ ਫ਼ਾਇਦਾ ਨਹੀਂ ਚਾਹੁੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਅਫ਼ਗਾਨ ਜਨਤਾ ਆਪਣੇ ਰਾਜ ਦੇ ਸਵਰੂਪ ਨੂੰ ਨਿਰਧਾਰਤ ਕਰੇ। ਅਸੀਂ ਨਹੀਂ ਚਾਹੁੰਦੇ ਕਿ ਅਫ਼ਗਾਨਾਂ ਦੀ ਨਿੱਜੀ ਪਛਾਣ ਨੂੰ ਦਬਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਤਾਲਿਬਾਨੀਆਂ ਦੇ ਸਾਹਮਣੇ ਸਿਰ ਨਹੀਂ ਝੁਕਾਵਾਂਗਾ। ਸੀਨੇ ’ਤੇ ਗੋਲੀ ਖਾ ਲਵਾਂਗੇ, ਪਰ ਸਿਰ ਨਹੀਂ ਝੁਕਾਵਾਂਗੇ। ਸਾਲੇਹ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਆਪਣੇ ਅਹੁਦੇ ’ਤੇ ਬਣੇ ਰਹਿਣ ਪਰ ਉਹ ਆਪਣੇ ਵਾਅਦਿਆਂ ’ਤੇ ਖ਼ਰੇ ਨਹੀਂ ਉਤਰੇ। ਦੱਸ ਦੇਈਏ ਕਿ ਪੰਜਸ਼ੀਰ ’ਚ ਸੋਮਵਾਰ ਨੂੰ ਤਾਲਿਬਾਨ ਤੇ ਅਹਿਮਦ ਮਸੂਦ ਦੀਆਂ ਫ਼ੌਜਾਂ ਵਿਚਾਲੇ ਭਾਰੀ ਗੋਲੀਬਾਰੀ ਹੀ ਰਿਪੋਰਟ ਸਾਹਮਣੇ ਆਈ ਸੀ। ਇਸ ਮਗਰੋਂ ਤਾਲਿਬਾਨੀ ਬੁਲਾਰੇ ਨੇ ਕਿਹਾ, ‘ਬਾਗਲਾਨ ਦੇ ਬਾਨੋ, ਪੋਲ-ਏ-ਹੇਸਰ ਤੇ ਦੇਹ ਸਲਾਹ ਜ਼ਿਲਿਆਂ ਨੂੰ ਪੂਰੀ ਤਰ੍ਹਾਂ ਨਾਲ ਦੁਸ਼ਮਨਾਂ ਤੋਂ ਮੁਕਤ ਕਰਵਾਇਆ ਗਿਆ ਹੈ। ਪਰ ਮਸੂਦ ਦੀਆਂ ਫੌਜਾਂ ਨੇ ਇਹ ਗੱਲ ਨਕਾਰੀ ਹੈ ਤੇ ਕਿਹਾ ਕਿ ਉਹ ਡਟੇ ਹੋਏ ਹਨ।

ਪੰਜਸ਼ੀਰ ਚ ਮਾਰੇ ਗਏ 300 ਤਾਲਿਬਾਨੀ

ਇਸ ਦੌਰਾਨ ਇਹ ਵੀ ਖਬਰ ਆਈ ਸੀ ਕਿ ਪੰਜਸ਼ੀਰ ਘਾਟੀ ’ਚ ਤਾਲਿਬਾਨ ਦੇ ਲੜਾਕਿਆਂ ਅਤੇ ਨਾਰਦਨ ਅਲਾਇੰਸ ਵਿਚਾਲੇ ਜ਼ਬਰਦਸਤ ਲੜਾਈ ਛਿੜੀ ਹੋਈ ਹੈ,  ਇਥੇ 300 ਤਾਲਿਬਾਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਗਿਆ ਹੈ ਕਿ ਬਗਲਾਨ ਸੂਬੇ ਦੀ ਕਾਸ਼ਨਾਬਾਦ ਘਾਟੀ ’ਚ 20 ਬੱਚਿਆਂ ਨੂੰ ਬੰਧਕ ਬਣਾ ਲਿਆ ਹੈ ਅਤੇ ਨਾਰਦਨ ਅਲਾਇੰਸ ਦੇ ਸਾਰੇ ਲੜਾਕਿਆਂ ਨੂੰ ਸਰੈਂਡਰ ਕਰਨ ਨੂੰ ਕਿਹਾ। ਇਸ ਖੇਤਰ ’ਚ ਤਾਲਿਬਾਨ ਦੇ ਲੜਾਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਅਹਿਮਦ ਸ਼ਾਹ ਮਸੂਦ ਦੇ ਲੜਾਕਿਆਂ ਤੋਂ ਸਖ਼ਤ ਟੱਕਰ ਮਿਲ ਰਹੀ ਹੈ। ਬਗਲਾਨ ਸੂਬੇ ਦੇ ਤਿੰਨ ਜ਼ਿਲ੍ਹਿਆਂ ’ਚ ਹਾਰਣ ਦੇ ਬਾਅਦ ਤਾਲਿਬਾਨ ਨੇ ਫਿਰ ਤੋਂ ਜੰਗ ਛੇੜੀ ਹੈ। ਬਗਲਾਨ ਸੂਬੇ ਦੇ ਬਾਨੂੰ ਅਤੇ ਅੰਦ੍ਰਾਬ ’ਚ ਤਾਲਿਬਾਨ ਨੇ ਫਿਰ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ। ਅਹਿਮਦ ਮਸੂਦ ਨੇ ਕਿਹਾ ਕਿ ਪੰਜਸ਼ੀਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਤਾਲਿਬਾਨ ਨੂੰ ਕਰਾਰਾ ਜਵਾਬ ਦੇਣਗੇ ਅਤੇ ਸਾਡੇ ਲੜਾਕੇ ਪਿੱਛੇ ਨਹੀਂ ਹੱਟਣਗੇ। ਸਾਡੇ ਕੋਲ ਵੱਡੀ ਮਾਤਰਾ ’ਚ ਗੋਲਾ-ਬਾਰੂਦ ਅਤੇ ਹਥਿਆਰ ਹਨ। ਮਸੂਦ ਅਮਰੀਕਾ ਤੋਂ ਹਥਿਆਰਾਂ ਦੀ ਮਦਦ ਵੀ ਮੰਗ ਰਿਹਾ ਹੈ।

Comment here