ਖਬਰਾਂਖੇਡ ਖਿਡਾਰੀਦੁਨੀਆ

ਗੋਲਫਰ ਭਾਟੀਆ ਨੇ ਜਿੱਤਿਆ ਕੋਰਨ ਫੈਰੀ ਟੂਰ ਦਾ ਖ਼ਿਤਾਬ

ਬਹਾਮਾਸ-ਸੈਂਡਲਸ ਐਮਰਾਲਡ ਬੇ ਵਿਖੇ ਭਾਰਤੀ ਮੂਲ ਦੇ ਨੌਜਵਾਨ ਗੋਲਫਰ ਅਕਸ਼ੈ ਭਾਟੀਆ ਨੇ ਕੋਰਨ ਫੈਰੀ ਟੂਰ ਦੇ ਬਹਾਮਾਸ ਗ੍ਰੇਟ ਐਕਜ਼ੁਮਾ ਕਲਾਸਿਕ ਦਾ ਖਿਤਾਬ ਜਿੱਤਿਆ। ਇਸ ਜਿੱਤ ਨਾਲ 19 ਸਾਲਾ ਭਾਟੀਆ 1990 ਵਿਚ ਟੂਰ ਦੀ ਸਥਾਪਨਾ ਦੇ ਬਾਅਦ ਤੋਂ ਕੋਰਨ ਫੈਰੀ ਟੂਰ ਦਾ ਕੋਈ ਮੁਕਾਬਲਾ ਜਿੱਤਣ ਵਾਲੇ ਤੀਜੇ ਸਭ ਤੋਂ ਘੱਟ ਉਮਰ ਦੇ ਖਿਡਾਬੀ ਬਣ ਗਏ। ਭਾਟੀਆ ਨੇ ਫਾਈਨਲ ਗੇੜ ਵਿਚ 7 ਅੰਡਰ 65 ਦਾ ਕਾਰਡ ਖੇਡਿਆ, ਜਿਸ ਨਾਲ ਉਹ 2 ਸ਼ਾਟ ਨਾਲ ਜਿੱਤ ਦਰਜ ਕਰਨ ਵਿਚ ਸਫ਼ਲ ਰਹੇ। ਉਨ੍ਹਾਂ ਨੇ ਕੁੱਲ 14 ਅੰਡਰ 274 ਦਾ ਸਕੋਰ ਬਣਾਇਆ। ਪਾਲ ਹੇਨਲੀ 12 ਅੰਡਰ ਨਾਲ ਦੂਜੇ ਸਥਾਨ ’ਤੇ ਰਹੇ। ਅਮਰੀਕਾ ਵਿਚ ਰਹਿਣ ਵਾਲੇ ਭਾਟੀਆ ਆਸਟ੍ਰੇਲੀਆ ਦੇ ਵਿਸ਼ਵ ਵਿਚ ਸਾਬਕਾ ਨੰਬਰ ਇਕ ਗੋਲਫਰ ਜੈਸਨ ਡੇ ਅਤੇ ਕੋਰੀਆਈ ਸਟਾਰ ਸੁੰਗਜੀ ਇਮ ਦੇ ਬਾਅਦ ਤੀਜੇ ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਨੇ ਇਹ ਟੂਰਨਾਮੈਂਟ ਜਿੱਤਿਆ।

Comment here