ਲੁਧਿਆਣਾ-ਪੰਜਾਬ ਵਿਚ ਗੈਂਗਸਟਰਾਂ ਨੇ ਹੜਕੰਪ ਮਚਾ ਕੇ ਰੱਖਿਆ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਮਾਸਟਰ ਮਾਈਂਡ ਅਤੇ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਮੰਡ ਨੂੰ ਨਜ਼ਰਬੰਦ ਕਰ ਦਿੱਤਾ ਹੈ। ਦਰਅਸਲ ਗੋਲਡੀ ਬਰਾੜ ਦੇ ਨਾਮ ਤੋਂ ਲਗਾਤਾਰ ਮੰਡ ਨੂੰ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਇਨ੍ਹਾਂ ਧਮਕੀਆਂ ਬਾਰੇ ਪੁਲਸ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਹੈ। ਧਮਕੀਆਂ ਮਿਲਣ ਤੋਂ ਬਾਅਦ ਮੰਡ ਨੂੰ ਉਸ ਦੇ ਘਰ ਵਿਚ ਹੀ ਪੁਲਸ ਨੇ ਨਜ਼ਰਬੰਦ ਕਰ ਦਿੱਤਾ ਹੈ। ਦੇਰ ਰਾਤ ਮੰਡ ਨੂੰ 10.29 ’ਤੇ ਧਮਕੀ ਭਰੀ ਈ-ਮੇਲ ਆਈ ਹੈ। ਮੰਡ ਦੇ ਘਰ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਵਲੋਂ ਅਚਨਚੇਤ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਕੀ ਲਿਖਿਆ ਗਿਆ ਈ-ਮੇਲ ’ਚ
ਈ-ਮੇਲ ਵਿਚ ਲਿਖਿਆ ਗਿਆਹੈ ਕਿ ਮੰਡ ਤੂੰ ਗ਼ਲਤ ਬੋਲਣ ਤੋਂ ਬਾਜ਼ ਨਹੀਂ ਆ ਰਿਹਾ। ਤੇਰੇ ਨਾਲ ਹੀ ਪ੍ਰਦੀਪ ਵਾਂਗ ਹੀ ਕਰਨਾ ਪਵੇਗੀ। ਅਸੀਂ ਤਨੂੰ ਮੁਆਫ਼ ਨਹੀਂ ਕਰਾਂਗੇ। ਤੂਂ ਸਾਡੇ ਸਿੱਖ ਧਰਮ ਦਾ ਦੋਸ਼ੀ ਹੈ। ਇਕ ਗੱਲ ਮੇਰੀ ਯਾਦ ਰੱਖੀਂ ਕਿ ਤੈਨੂੰ ਜ਼ਰੂਰ ਮਾਰਾਂਗੇ। ਇਹ ਸਾਡਾ ਤੈਨੂੰ ਚੈਲੰਜ ਹੈ। ਅਸੀਂ ਉਸ ਹਰ ਵਿਅਕਤੀ ਨੂੰ ਠੋਕਾਂਗੇ ਜਿਹੜਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗ਼ਲਤ ਬੋਲਦਾ ਹੈ। ਮੰਡ ਹੁਣ ਤੂੰ ਵੀ ਤਿਆਰ ਰਹਿ ਅਗਲਾ ਨੰਬਰ ਤੇਰਾ ਹੈ।
ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ
ਦੱਸਣਯੋਗ ਹੈ ਕਿ ਵੀਰਵਾਰ ਨੂੰ ਅੰਨ੍ਹਵਾਹ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਸੀ। ਇਸ ਵਿਚ ਕਿਹਾ ਸੀ ਕਿ ਅੱਜ ਜੋ ਕੋਟਕਪੂਰਾ ਵਿੱਚ ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ ਪ੍ਰਦੀਪ ਦਾ ਕਤਲ ਹੋਇਆ ਹੈ, ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ ਹਾਂ। 7 ਸਾਲ ਹੋ ਗਏ ਸਰਕਾਰਾਂ ਦੇ ਮੂੰਹ ਵੱਲ ਵੇਖਦੇ ਇਨਸਾਫ ਲਈ, ਅਸੀਂ ਅੱਜ ਇਨਸਾਫ਼ ਕਰ ਦਿੱਤਾ। ਫਾਇਰਿੰਗ ਵਿਚ ਜਿਸ ਪੁਲਸ ਕਰਮਚਾਰੀ ਨੂੰ ਗੋਲੀ ਲੱਗੀ, ਸਾਨੂੰ ਉਸ ਦਾ ਦੁੱਖ ਹੈ ਪਰ ਸਿਰਫ਼ ਤਨਖਾਹ ਦੇ ਲਈ ਗੁਰੂ ਸਾਹਿਬ ਦੇ ਦੁਸ਼ਮਣ ਦੀ ਸੁਰੱਖਿਆ ਕਰਨਾ ਨਮੋਸ਼ੀ ਵਾਲੀ ਗੱਲ ਹੈ। ਜੋ ਵੀ ਕਿਸੇ ਧਰਮ ਦੀ ਬੇਅਦਬੀ ਕਰੇਗਾ, ਉਸ ਦਾ ਇਹੀ ਹਾਲ ਹੋਵੇਗਾ।
Comment here