ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੋਲਡੀ ਬਰਾੜ ਕਨੇਡਾ ਵਿਚਲੇ ਟਿਕਾਣਿਆਂ ਤੋਂ ਲਾਪਤਾ

ਗੋਲਡੀ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਐ
ਚੰਡੀਗੜ੍ਹ-ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੈਨੇਡਾ ਦੇ ਲੋਕਾਂ ਵਿਚ ਗੁੱਸਾ ਭਰਿਆ ਹੋਇਆ ਹੈ। ਕੈਨੇਡਾ ਵਿਚ ਰਹਿ ਕੇ ਗੈਂਗ ਚਲਾਉਣ ਵਾਲਾ ਗੋਲਡੀ ਬਰਾੜ ਆਪਣੇ ਗੁਪਤ ਟਿਕਾਣਿਆਂ ਤੋਂ ਫਰਾਰ ਹੋ ਗਿਆ ਹੈ। ਉਸ ਦੀ ਲੋਕੇਸ਼ਨ ਨਹੀਂ ਮਿਲ ਰਹੀ। ਸੰਭਵ ਹੈ ਕਿ ਬਰਾੜ ਨੇ ਆਪਣੇ ਸਾਰੇ ਸੰਪਰਕ ਤੋੜ ਦਿੱਤੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੈਨੇਡਾ ਵਿਚ ਬੈਠ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੈਂਗ ਚਲਾਉਣ ਵਾਲੇ ਗੋਲਡੀ ਬਰਾੜ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ।
ਇਸ ਤੋਂ ਬਾਅਦ ਹੀ ਭਾਰਤ ਸਮੇਤ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵੀ ਗੋਲਡੀ ਬਰਾੜ ਦੀ ਭਾਲ ਵਿਚ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਉਸ ਦੇ ਸਾਰੇ ਸੰਭਾਵਤ ਟਿਕਾਣਿਆਂ ’ਤੇ ਏਜੰਸੀਆਂ ਛਾਪਾ ਮਾਰ ਚੁੱਕੀਆਂ ਹਨ ਪਰ ਉਹ ਫਰਾਰ ਦੱਸਿਆ ਜਾ ਰਿਹਾ ਹੈ। ਏਜੰਸੀਆਂ ਨੂੰ ਉਸ ਦੀ ਮੋਬਾਇਲ ਲੋਕੇਸ਼ਨ ਨਾ ਮਿਲੇ, ਇ ਲਈ ਉਸ ਨੇ ਮੋਬਾਇਲ ਨੰਬਰ ਬੰਦ ਕਰ ਦਿੱਤੇ ਹਨ। ਇਥੋਂ ਤੱਕ ਕਿ ਉਸ ਦੇ ਨਾਲ ਗੈਂਗ ਚਲਾਉਣ ਵਾਲੇ ਦੂਜੇ ਸਾਥੀਆਂ ਨੇ ਵੀ ਮੋਬਾਇਲ ਬੰਦ ਕਰਕੇ ਦੂਜੇ ਦੇਸ਼ਾਂ ਵਿਚ ਸ਼ਰਨ ਲੈ ਲਈ ਹੈ।
ਮੂਸੇਵਾਲਾ ਦੇ ਪ੍ਰਸ਼ੰਸਕ ਕੈਨੇਡਾ ਵਿਚ ਗੋਲਡੀ ਬਰਾੜ ਨੂੰ ਲੱਭ ਰਹੇ ਹਨ। ਹੁਣ ਤਕ ਗੈਂਗਸਟਰ ਗੋਲਡੀ ਬਰਾੜ ਵਰਗੇ ਨਜ਼ਰ ਆਉਣ ਵਾਲੇ ਦੋ ਲੋਕਾਂ ਨੂੰ ਮੂਸੇਵਾਲਾ ਦੇ ਪ੍ਰਸ਼ੰਸਕ ਬੁਰੀ ਤਰ੍ਹਾਂ ਕੁੱਟਮਾਰ ਚੁੱਕੇ ਹਨ। ਇਸ ਦੀਆਂ ਸੋਸ਼ਲ ਮੀਡੀਆ ’ਤੇ ਬਕਾਇਦਾ ਵੀਡੀਓ ਵੀ ਵਾਇਰਲ ਹੋਈਆਂ ਸਨ, ਜਿਸ ਵਿਚ ਕੁੱਟਮਾਰ ਕਰਨ ਵਾਲੇ ਇਹ ਦਾਅਵਾ ਕਰ ਰਹੇ ਸਨ, ਕਿ ਕੁੱਟਮਾਰ ਕੀਤੇ ਜਾਣ ਵਾਲਾ ਸ਼ਖਸ ਗੋਲਡੀ ਬਰਾੜ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਅਧਿਕਾਰੀਆਂ ਅਨੁਸਾਰ ਗੋਲਡੀ ਦੇ ਸਥਾਨ ’ਤੇ ਹੁਣ ਉਸ ਦਾ ਡਮੀ ਗੈਂਗ ਨੂੰ ਚਲਾ ਰਿਹਾ ਹੈ। ਹੁਣ ਤੱਕ ਜਿੰਨੇ ਵੀ ਫੋਨ ਕਾਲ ਰਿਕਾਰਡ ਕੀਤੇ ਗਏ ਹਨ, ਉਨ੍ਹਾਂ ਵਿਚ ਉਸ ਦਾ ਖੁਲਾਸਾ ਹੋਇਆ ਹੈ। ਸੁਰੱਖਿਆ ਏਜੰਸੀਆਂ ਦੇ ਸੂਤਰਾ ਅਨੁਸਾਰ ਨਕਲੀ ਗੋਲਡੀ ਬਰਾੜ ਅਸਲੀ ਦੀ ਆਵਾਜ਼ ਕੱਢ ਕੇ ਫਿਰੌਤੀ ਮੰਗਣ ਦਾ ਕੰਮ ਕਰ ਰਿਹਾ ਹੈ।

Comment here